Wednesday, July 15, 2026

ਕਹਾਣੀ ਦਰਬਾਰ ਤੇ ਕਵੀ ਸਮਾਰੋਹ ਦੌਰਾਨ ‘ਮੈਂ ਅਯਨਘੋਸ਼ ਨਹੀਂ’ ਕਿਤਾਬ 20 ਨੂੰ ਹੋਵੇਗੀ ਰਲੀਜ਼

ਸਮਰਾਲਾ, 18 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਅਤੇ ਜਨਰਲ ਸਕੱਤਰ ਦੀਪ ਦਿਲਬਰ ਨੇ ਦੱਸਿਆ ਹੈ ਕਿ ਪੰਜਾਬੀ ਸਾਹਿਤ ਸਭਾ ਵਲੋਂ 20 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਇਕ ਵਿਸ਼ੇਸ਼ ਸਾਹਿਤਕ ਸਮਾਗਮ ਅਤੇ ਕਹਾਣੀ ਦਰਬਾਰ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪ੍ਰਸਿਧ ਕਹਾਣੀਕਾਰ ਸੁਖਜੀਤ ਦੀਆਂ ਨਵੀਂਆਂ ਕਹਾਣੀਆਂ ਦੀ ਕਿਤਾਬ ਮੈਂ ਅਯਨਘੋਸ਼ ਨਹੀਂ ਰਿਲੀਜ਼ ਕੀਤੀ ਜਾਵੇਗੀ।ਇਸ ਮੌਕੇ ਪੰਜਾਬੀ ਦੇ ਨਵੇਂ ਉਭਰਦੇ ਕਹਾਣੀਕਾਰਾਂ ਦਾ ਕਹਾਣੀ ਦਰਬਾਰ ਵੀ ਕਰਵਾਇਆ ਜਾਵੇਗਾ।ਜਿਸ ਵਿੱਚ ਕਹਾਣੀਕਾਰ ਗੁਰਮੀਤ ਕੜਿਆਲਵੀ, ਮਨਦੀਪ ਸਿੰਘ ਡਡਿਆਣਾ ਅਤੇ ਸੰਦੀਪ ਸਮਰਾਲਾ ਆਪੋ-ਆਪਣੀਆਂ ਨਵੀਆਂ ਲਿਖੀਆਂ ਕਹਾਣੀਆਂ ਪੜ੍ਹਨਗੇ। ਸਮੁੱਚੇ ਪ੍ਰੋਗਰਾਮ ਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ ਐਵਾਰਡ ਜੇਤੂ ਲੇਖਕ ਅਤੇ ਹਾਲਈ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਰਬਸੰਮਤੀ ਨਾਲ਼ ਚੁਣੇ ਗਏ ਪ੍ਰਧਾਨ ਦਰਸ਼ਨ ਬੁੱਟਰ ਕਰਨਗੇ।ਸਮਾਗਮ ਦੇ ਮੁੱਖ ਵਕਤਾ ਉੱਘੇ ਵਿਦਵਾਨ ਅਤੇ ਕਹਾਣੀਕਾਰ ਕ੍ਰਿਪਾਲ ਕਜ਼ਾਕ ਹੋਣਗੇ।ਕਿਤਾਬ ਦੀ ਜਾਣ-ਪਛਾਣ ਮਾ. ਤਰਲੋਚਨ ਸਿੰਘ ਸਮਰਾਲਾ ਵਲੋਂ ਕਰਵਾਈ ਜਾਵੇਗੀ ਅਤੇ ਕਹਾਣੀਕਾਰ ਸੁਰਿੰਦਰ ਰਾਮਪੁਰੀ, ਜਤਿੰਦਰ ਹਾਂਸ, ਅਜਮੇਰ ਸਿੱਧੂ ਅਤੇ ਮੁਖ਼ਤਿਆਰ ਸਿੰਘ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗ।ਹਾਜ਼ਰ ਕਵੀਆਂ ’ਤੇ ਆਧਾਰਿਤ ਕਵੀ ਦਰਬਾਰ ਵੀ ਕਰਵਾਇਆ  ਜਾਵੇਗਾ।
 ਇਸ ਮੌਕੇ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਸੀਨੀਅਰ ਮੀਤ ਪ੍ਰਧਾਨ ਮੇਘਦਾਸ ਜਵੰਦਾ (ਨੈਸ਼ਨਲ ਐਵਾਰਡੀ) ਅਤੇ ਵਿੱਤ ਸਕੱਤਰ ਮਾ. ਪੁਖਰਾਜ ਸਿੰਘ ਘੁਲਾਲ ਨੇ ਇਲਾਕੇ ਦੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
 

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply