Wednesday, June 17, 2026

ਉਘੇ ਸ਼ਾਇਰ ਸਵਰਨ ਸਿੰਘ ਪਰਵਾਨਾ ਦਾ ਪਿੰਡ ਸਿੰਬਲੀ ਵਿਖੇ ਕੀਤਾ ਗਿਆ ਅੰਤਿਮ ਸਸਕਾਰ

ਪੰਜਾਬ ਹਰਿਆਣਾ ਤੇ ਦਿੱਲੀ ਤੋਂ ਨਾਮਵਰ ਸਾਹਿਤਕਾਰਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਧੂਰੀ, 18 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਦੇ ਪ੍ਰਸਿੱਧ ਮਨੁੱਖਤਾਵਾਦ ਸ਼ਾਇਰ ਸਵਰਨ ਸਿੰਘ ਪਰਵਾਨਾ (ਡੈਨਮਾਰਕ ਵਾਲੇ) ਦਾ ਅੰਤਿਮ PUNJ1810201908ਸਸਕਾਰ ਉਹਨਾਂ ਦੇ ਜੱਦੀ ਪਿੰਡ ਸਿੰਬਲੀ ਵਿਖੇ ਕੀਤਾ ਗਿਆ। ਉਹਨਾਂ ਦੀ ਚਿਖਾ ਨੂੰ ਮੁੱਖ ਅਗਨੀ ਦੇਣ ਦੀ ਰਸਮ ਡੈਨਮਾਰਕ ਤੋਂ ਆਏ ਉਹਨਾਂ ਦੇ ਵੱਡੇ ਸਪੁੱਤਰ ਮਨਜੀਤ ਸਿੰਘ ਪਰਵਾਨਾ ਨੇ ਨਿਭਾਈ।ਉਹਨਾਂ ਦੇ ਦੋ ਛੋਟੇ ਸਪੁੱਤਰ ਜਸਵੀਰ ਪਰਵਾਨਾ ਅਤੇ ਸੁੱਖੀ ਪਰਵਾਨਾ ਵੀ ਪਹੁੰਚੇ ਹੋਏ ਸਨ।ਪਰਵਾਨਾ ਦੇ ਅੰਤਿਮ ਸਸਕਾਰ ਮੌਕੇ ਜਿੱਥੇ ਉਹਨਾਂ ਦੇ ਜੱਦੀ ਪਿੰਡ ਸਿੰਬਲੀ ਦੇ ਅਨੇਕਾਂ ਨਾਮਵਰ ਵਿਅਕਤੀ ਪਹੁੰਚੇ ਹੋਏ ਸਨ, ਉੱਥੇ ਹੀ ਦਿੱਲੀ ਤੋਂ ਪ੍ਰਸਿੱਧ ਸ਼ਾਇਰ ਸੁਲੇਖ ਸਾਥੀ, ਦਿੱਲੀ ਸੰਤ ਨਿਰੰਕਾਰੀ ਕਵੀ ਸਭਾ ਦੇ ਪ੍ਰਧਾਨ ਸੁਰਜੀਤ ਨਸ਼ੀਲਾ, ਭਾਸ਼ੀ ਮੁਲਤਾਨੀ, ਵਿਵੇਕ ਰਫੀਕ ਅਤੇ ਲੁਧਿਆਣਾ ਤੋਂ ਕਵੀ ਸੁਰਿੰਦਰ ਸ਼ਾਹ, ਸੂਫੀ ਗਾਇਕ ਦੇਵ ਦਿਲਦਾਰ, ਜੱਸੀ ਲੁਧਿਆਣਾ ਆਦਿ ਨੇ ਅੰਤਿਮ ਸਸਕਾਰ ਮੌਕੇ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਹੋਰ ਸਾਹਿਤਕ, ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਨੇ ਸਵਰਨ ਸਿੰਘ ਪਰਵਾਨਾ ਵੱਲੋਂ ਸਾਹਿਤਕ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਯਾਦ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
            ਮਨਜੀਤ ਸਿੰਘ ਪਰਵਾਨਾ ਨੇ ਦੱਸਿਆ ਕਿ ਸਵਰਨ ਸਿੰਘ ਪਰਵਾਨਾ ਨਮਿੱਤ ਰੱਖੇ ਗਏ ਅਖੰਡ ਪਾਠ ਸਾਹਿਬ ਦਾ ਭੋਗ 20 ਅਕਤੂਬਰ ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਸਿੰਬਲੀ ਦੇ ਗੁਰੂਦੁਆਰਾ ਸਾਹਿਬ ਵਿਖੇ ਪਾਇਆ ਜਾਵੇਗਾ ਅਤੇ ਉਸੇ ਦਿਨ ਹੀ ਪਿੰਡ ਆਲੋਵਾਲ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਇੱਕ ਵਿਸ਼ਾਲ ਸਤਸੰਗ ਦਾ ਆਯੋਜਨ ਸ਼ਾਮੀ 4 ਤੋਂ 6 ਵਜੇ ਤੱਕ ਕਰਵਾਇਆ ਜਾ ਰਿਹਾ ਹੈ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply