ਭੀਖੀ,18 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਕਸ਼ਮੀਰ ਤੋਂ ਮਾਨਸਾ ਦੇ ਕਸਬਾ ਭੀਖੀ ਪੁੱਜੀਆਂ ਸੇਬਾਂ ਦੀਆਂ ਪੇਟੀਆਂ ਅੰਦਰ ਭਰੇ ਸੇਬਾਂ `ਤੇ ਪਾਕਿਸਤਾਨ ਦੇ
ਹੱਕ `ਚ ਸਲੋਗਨ ਲਿਖੇ ਹੋਣ ਦੀ ਸੂਚਨਾ ਮਿਲੀ ਹੈ।ਕਸ਼ਮੀਰ ਤੋਂ ਆਏ ਸੇਬਾਂ `ਤੇ ਸਲੋਗਨ ਲਿਖੇ ਹੋਣ ਦਾ ਪਤਾ ਲੱਗਣ `ਤੇ ਲੋਕ ਹੈਰਾਨ ਹੋ ਗਏ।ਜਾਣਕਾਰੀ ਅਨੁਸਾਰ ਲੋਕਾਂ `ਚ ਦਹਿਸ਼ਤ ਫੈਲਾਉਣ ਲਈ ਸੇਬਾਂ `ਤੇ “ਪਾਕਿਸਤਾਨ ਜ਼ਿੰਦਾਬਾਦ ਅਤੇ `ਅਸੀਂ ਪਾਕਿਸਤਾਨੀ ਹਾਂ ਅਤੇ ਪਾਕਿਸਤਾਨ ਸਾਡਾ ਹੈ` ਵਰਗੇ ਸਲੋਗਨ ਲਿਖੇ ਹੋਏ ਹਨ।ਇਸ ਗੱਲ ਦਾ ਪਤਾ ਲੱਗਣ `ਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media