ਨੀਲਮ ਵਿੱਗ ਨੇ ਜਿੱਤਿਆ ਮਿਸਜ਼ ਕਰਵਾਚੌਥ ਕੁਵੀਨ ਦਾ ਖਿਤਾਬ
ਧੂਰੀ, 18 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਵਿਖੇ ਸੁਹਾਗਣਾਂ ਵੱਲੋਂ ਕਰਵਾਚੌਥ ਦਾ ਤਿਉਹਾਰ ਬੜੇ ਉਤਸ਼ਾਹਪੂਰਵਕ ਮਨਾਇਆ ਗਿਆ।ਸ਼ਹਿਰ
ਦੇ ਵੱਖ-ਵੱਖ ਹਿੱਸਿਆਂ ‘ਚ ਹੋਟਲਾਂ, ਰਿਜ਼ੋਰਟ, ਪਾਰਕਾਂ ਵਿੱਚ ਇਕੱਤਰ ਹੋਈਆਂ ਸੁਹਾਗਣਾਂ ਨੇ ਆਪੋ-ਆਪਣੇ ਢੰਗ ਤਰੀਕਿਆਂ ਨਾਲ ਕਰਵਾਚੌਥ ਮਨਾਇਆ।ਇਸੇ ਲੜੀ ਵਿੱਚ ਰਤਨਾ ਰਿਜ਼ੋਰਟ ਵਿੱਚ ਕਰਵਾਏ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਇਕੱਤਰ ਹੋਈਆਂ ਸੁਹਾਗਣਾਂ ਵੱਲੋਂ ਜਿੱਥੇ ਗਿੱਧਾ-ਭੰਗੜਾ ਪਾ ਕੇ ਜਸ਼ਨ ਮਨਾਏ ਗਏ, ਉਥੇ ਹੀ ਵੱਖ-ਵੱਖ ਤਰਾਂ੍ਹ ਦੀਆਂ ਖੇਡਾਂ ਵਿੱਚ ਭਾਗ ਲੈ ਕੇ ਉਹਨਾਂ ਨੇ ਆਪਣਾ ਮਨੋਰੰਜਨ ਕੀਤਾ।ਕਰਵਾਚੌਥ ਦੀ ਕਥਾ ਸੁਣਨ ਉਪਰੰਤ ਵੱਖ-ਵੱਖ ਤਰਾਂ੍ਹ ਦੀਆਂ ਖੇਡਾਂ ਖੇਡ ਕੇ ਕਰਵਾਏ ਮੁਕਾਬਲਿਆਂ ਵਿੱਚ ਮਿਸਜ਼ ਨੀਲਮ ਵਿੱਗ ਧਰਮ ਪਤਨੀ ਦੀਪਕ ਕੁਮਾਰ ਨੇ ਮਿਸਜ਼ ਕਰਵਾਚੌਥ ਕੁਵੀਨ ਦਾ ਖਿਤਾਬ ਜਿੱਤਿਆ।
ਇਸ ਮੌਕੇ ਸਰੂਚੀ, ਜਿੰਮੀ, ਰਾਖੀ, ਰਚਨਾ ਗੁਪਤਾ, ਪੂਜਾ, ਮੋਹਿਤਾ ਨੇ ਨੀਲਮ ਵਿੱਗ ਨੂੰ ਮਿਸਜ਼ ਕਰਵਾਚੌਥ ਕੁਵੀਨ ਚੁਣੇ ਜਾਣ `ਤੇ ਵਧਾਈ ਦਿੱਤੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media