ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਡਿਊਟੀ ਸੇਵਾ ਭਾਵਨਾ ਨਾਲ ਨਿਭਾਉਣ ਲਈ ਕਿਹਾ
ਕਪੂਰਥਲਾ, 19 ਅਕਤੂਬਰ (ਪੰਜਾਬ ਪੋਸਟ ਬਿਊਰੋ)_ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ
ਪ੍ਰਕਾਸ਼ ਪੁਰਬ ਸਮਾਗਮਾਂ ਲਈ 26 ਕੰਟਰੋਲ ਯੂਨਿਟ ਸਥਾਪਿਤ ਕੀਤੇ ਗਏ ਹਨ ਤਾਂ ਜੋ ਅਧਿਕਾਰੀਆਂ ਤੇ ਕਰਮਚਾਰੀਆਂ ਦੌਰਾਨ ਬਿਹਤਰੀਨ ਤਾਲਮੇਲ ਸਥਾਪਿਤ ਕਰਕੇ ਸਮਾਗਮਾਂ ਨੂੰ ਯਾਦਗਾਰੀ ਬਣਾਇਆ ਜਾ ਸਕੇ।
ਇਨ੍ਹਾਂ 26 ਕੰਟਰੋਲ ਯੂਨਿਟਾਂ ਵਿਚੋਂ 18 ਮੁੱਖ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਜਦਕਿ 7 ਕੰਟੋਰਲ ਰੂਮਾਂ ਨੂੰ ‘ਸਮਾਲ’ ਸ੍ਰੇਣੀ ਵਿਚ ਰੱਖਿਆ ਗਿਆ ਹੈ ਜਦਕਿ ਇਕ ਕੰਟਰੋਲ ਰੂਮ ਨੂੰ ਰਾਖਵਾਂ ਰੱਖਿਆ ਗਿਆ ਹੈ।ਹਰ ਇਕ ਪਾਰਕਿੰਗ, ਟੈਂਟ ਸਿਟੀ ਅਤੇ ਗੁਰਦੁਆਰਾ ਸਾਹਿਬ ਦੇ ਨੇੜੇ ਮੁੱਖ ਪੰਡਾਲ ਦੇ ਨੇੜੇ ਵੱਖੋ ਵੱਖਰੇ ਕੰਟਰੋਲ ਯੂਨਿਟ ਸਥਾਪਿਤ ਕੀਤੇ ਗਏ ਹਨ।
ਇਨ੍ਹਾਂ 18 ਮੁੱਖ ਕੰਟਰੋਲ ਯੂਨਿਟਾਂ ਵਿਚ ਸਾਰੇ 13 ਮੁੱਖ ਵਿਭਾਗਾਂ ਪੁਲਿਸ, ਸਿਹਤ, ਟਰਾਂਸਪੋਰਟ, ਪੀ.ਐਸ.ਪੀ.ਸੀ.ਐਲ, ਲੋਕ ਨਿਰਮਾਣ ਵਿਭਾਗ, ਪੀ.ਡਬਲਿੳੂ.ਡੀ (ਬੀ.ਐਂਡ ਆਰ) , ਫਾਇਰ ਕੰਟੋਰਲ, ਜਲ ਸਪਲਾਈ, ਸਥਾਨਕ ਸਰਕਾਰਾਂ, ਐਸ.ਡੀ.ਆਰ.ਐਫ. ਦੇ 2-2 ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਇੰਜ. ਡੀ.ਪੀ.ਐਸ ਖਰਬੰਦਾ ਤੇ ਹੋਰਨਾਂ ਅਧਿਕਾਰੀਆਂ ਵਲੋਂ ਅੱਜ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਕੰਟਰੋਲ ਯੂਨਿਟਾਂ ਵਿਖੇ ਤਾਇਨਾਤ ਕੀਤੇ ਗਏ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਡਿੳੂਟੀ ਸੇਵਾ ਭਾਵਨਾ ਨਾਲ ਕਰਨ ਲਈ ਕਿਹਾ ਗਿਆ।ਉਨ੍ਹਾਂ ਕਿਹਾ ਕਿ ‘ਅਸੀਂ ਸਾਰੇ ਵਡਭਾਗੇ ਹਾਂ ਕਿ ਸਾਨੂੰ ਸ਼ਤਾਬਦੀ ਸਮਾਗਮਾਂ ਵਿਚ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਕਰਕੇ ਸਾਨੂੰ ਆਪਣੀ ਡਿੳੂਟੀ ਨੂੰ ਜਿੰਮੇਵਾਰੀ ਨਹੀਂ ਸਗੋਂ ਸੇਵਾ ਸਮਝਕੇ ਕਰਨੀ ਚਾਹੀਦੀ ਹੈ’।
ਉਨ੍ਹਾਂ ਇਹ ਵੀ ਦੱਸਿਆ ਕਿ ਸਮਾਗਮਾਂ ਦੌਰਾਨ ਡਿੳੂਟੀ ’ਤੇ ਤਾਇਨਾਤ 5000 ਰੁਪਏ ਜਾਂ ਉਸ ਤੋਂ ਉਪਰ ਦੀ ਗ੍ਰੇਡ ਪੇਅ ਵਾਲੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ ਵਜੋਂ ਨਾਮਜ਼ਦ ਕੀਤਾ ਗਿਆ ਹੈ।ਉਨ੍ਹਾਂ ਪਵਿੱਤਰ ਵੇਈਂ ਵਿਚ ਸੰਗਤ ਵਲੋਂ ਇਸ਼ਨਾਨ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੇਈਂ ਦੇ ਪਾਣੀ ਵਿਚ ਖਤਰੇ ਬਾਰੇ ਨਿਸ਼ਾਨ ਸਥਾਪਿਤ ਕਰਨ ਦੇ ਹੁਕਮ ਵੀ ਦਿੱਤੇ।ਉਨ੍ਹਾਂ ਸਾਰੇ ਕੰਟਰੋਲ ਯੂਨਿਟਾਂ ਵਿਚ ਤਾਇਨਾਤ ਅਧਿਕਾਰੀਆਂ ਨੂੰ ਆਪੋ ਆਪਣੇ ਡਿੳੂਟੀ ਸਥਾਨ ਦਾ ਤੁਰੰਤ ਦੌਰਾ ਕਰਨ ਦੇ ਹੁਕਮ ਵੀ ਦਿੱਤੇ ਤਾਂ ਜੋ ਮੌਕੇ ਦੇ ਹਾਲਾਤ ਅਨੁਸਾਰ ਲੋੜੀਂਦੇ ਫੈਸਲੇ ਲਏ ਜਾ ਸਕਣ।
ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਸਾਰੇ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਗਈ ਮੋਬਾਇਲ ਐਪ ‘ਪ੍ਰਕਾਸ਼ ਉਤਸਵ 550’ ਉਪਰ ਆਪੋ ਆਪਣੇ ਵਿਭਾਗ ਨਾਲ ਸਬੰਧਿਤ ਵੇਰਵੇ ਜਲਦ ਦਰਜ਼ ਕਰਨ ਤਾਂ ਜੋ ਸ਼ਨਾਖਤੀ ਕਾਰਨ ਜਾਰੀ ਕੀਤੇ ਜਾ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਗੁਰਮੀਤ ਸਿੰਘ ਮੁਲਤਾਨੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਐਸ.ਪੀ ਤੇਜਬੀਰ ਸਿੰਘ ਹੁੰਦਲ, ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ, ਡਾ. ਚਾਰੂਮਿਤਾ ਤੇ ਰਣਦੀਪ ਸਿੰਘ ਹੀਰ, ਮੇਲਾ ਅਫਸਰ ਨਵਨੀਤ ਕੌਰ ਬੱਲ, ਪੀ.ਸੀ.ਐਸ ਸਵਾਤੀ ਟਿਵਾਣਾ, ਡੀ.ਐਸ.ਪੀ ਵਿਸ਼ਾਲਜੀਤ ਸਿੰਘ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤੇ ਵੱਖ-ਵੱਖ ਜ਼ਿਲ੍ਹਿਆਂ ਦੇ ਉੱਚ ਅਧਿਕਾਰੀ ਹਾਜ਼ਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media