ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਰਕਾਰੀ ਸਕੂਲਾਂ ਦੀ
ਸਿੱਖਿਆ ਵਿੱਚ ਜਿਕਰਯੋਗ ਤਬਦੀਲੀ ਲਿਆਉਣ ਲਈ ਜਾਣੇ ਜਾਂਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ (ਆਈ.ਏ.ਐਸ) ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰੇਖਾ ਮਹਾਜਨ ਤੇ ਵਰਿੰਦਰ ਸਿੰਘ ਦੀ ਸਾਂਝੀ ਅਗਵਾਈ ਹੇਠ ਕਰਵਾਈਆਂ ਗਈਆਂ ਦੋ ਰੋਜਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸਮਾਪਤ ਹੋ ਗਈਆਂ।
ਖੇਡ ਸਮਾਗਮ ਦੇ ਦੂਸਰੇ ਤੇ ਅਖੀਰਲੇ ਦਿਨ ਕਰਵਾਏ ਗਏ ਐਥਲੈਟਿਕਸ ਮੁਕਾਬਲਿਆਂ ਵਿੱਚ ਵੀ ਪਹਿਲੇ ਦਿਨ ਵਾਂਗ ਅਜਨਾਲਾ ਜੋਨ ਦੇ ਖਿਡਾਰੀ ਛਾਏ ਰਹੇ ਤੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਜਨਾਲਾ ਜੋਨ ਨੇ ਓਵਰ ਆਲ ਟਰਾਫੀ ਨੂੰ ਆਪਣੇ ਨਾਮ ਕੀਤਾ।ਮੁੱਖ ਮਹਿਮਾਨ ਵਜੋਂ ਪੁੱਜੇ ਸਲਵਿੰਦਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫਸਰ (ਐ. ਤੇ ਸੈ. ਸਿੱ) ਅੰਮ੍ਰਿਤਸਰ ਨੇ ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਵਧਾਈ ਤੇ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ ਖਿਡਾਰੀਆਂ ਨੂੰ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੰਦਿਆਂ ਦਾਅਵਾ ਕੀਤਾ ਕਿ ਰਾਜ ਪੱਧਰੀ ਖੇਡਾਂ ਵਿੱਚ ਅੰਮ੍ਰਿਤਸਰ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ।
ਅੱਜ ਹੋਏ ਐਥਲੈਟਿਕਸ ਮੁਕਾਬਲਿਆਂ ਦੇ ਨਤੀਜਿਆਂ ਵਿੱਚ (100 ਮੀ: ਲੜਕੇ) ਵਿਸ਼ਾਲ ਸਿੰਘ (ਅਜਨਾਲਾ) ਨੇ ਪਹਿਲਾ, ਅਕਾਸ਼ ਅਜਨਾਲਾ ਦੂਸਰਾ, (100 ਮੀ: ਲੜਕੀਆਂ) ਆਂਚਲ ਬਾਬਾ ਬਕਾਲਾ ਪਹਿਲਾ, ਮਮਤਾ ਅੰਮ੍ਰਿਤਸਰ ਨੇ ਦੂਸਰਾ, (200 ਮੀ: ਲੜਕੇ) ਰਣਜੀਤ ਕੁਮਾਰ ਅਜਨਾਲਾ ਪਹਿਲਾ, ਅਕਾਸ਼ ਅਜਨਾਲਾ ਨੇ ਦੂਸਰਾ, (200 ਮੀ: ਲੜਕੀਆਂ) ਆਂਚਲ ਬਾਬਾ ਬਕਾਲਾ ਪਹਿਲਾ, ਸੁਖਮਨਪ੍ਰੀਤ ਕੌਰ ਮਜੀਠਾ ਨੇ ਦੂਸਰਾ, (400 ਮੀ: ਲੜਕੇ) ਅਸੀਸ ਅਜਨਾਲਾ ਨੇ ਪਹਿਲਾ, ਜਸ਼ਨਦੀਪ ਅੰਮ੍ਰਿਤਸਰ ਨੇ ਦੂਸਰਾ, (400 ਮੀ: ਲੜਕੀਆਂ) ਸ਼ਾਲੂ ਅਜਨਾਲਾ ਪਹਿਲਾ, ਅਲਫੀਆ ਬਾਬਾ ਬਕਾਲਾ ਨੇ ਦੂਸਰਾ, (600 ਮੀ: ਲੜਕੇ) ਵਿਸ਼ਾਲ ਅਜਨਾਲਾ ਪਹਿਲਾ, ਗੁਰਪ੍ਰੀਤ ਅਜਨਾਲਾ ਨੇ ਦੂਸਰਾ, (600 ਮੀ: ਲੜਕੀਆਂ) ਅਲਫੀਆ ਪਹਿਲਾ, ਸੁਖਮਨੀ ਅਜਨਾਲਾ ਨੇ ਦੂਸਰਾ, (ਸ਼ਾਟਪੁੱਟ-ਲੜਕੇ) ਅਜਨਾਲਾ ਜੋਨ ਦੇ ਬਾਜ ਸਿੰੰਘ ਤੇ ਰਣਜੀਤ ਸਿੰਘ ਨੇ ਪਹਿਲਾ ਤੇ ਦੂਸਰਾ, (ਸ਼ਾਟਪੁੱਟ ਲੜਕੀਆਂ) ਪਲਕ ਅਜਨਾਲਾ ਨੇ ਪਹਿਲਾ, ਵਿਦਿਆਦੀਪ ਬਾਬਾ ਬਕਾਲਾ ਨੇ ਦੂਸਰਾ, ਲੰਬੀ ਛਾਲ ਮੁੰਡੇ ਗੁਰਪ੍ਰੀਤ ਬਾਬਾ ਬਕਾਲਾ ਨੇ ਪਹਿਲਾ, ਗੰਗਾ ਰਾਮ ਅੰਮ੍ਰਿਤਸਰ ਨੇ ਦੂਸਰਾ, ਲੜਕੀਆਂ ਵਿੱਚ ਆਂਚਲ ਬਾਬਾ ਬਕਾਲਾ ਪਹਿਲਾ, ਨਿਸ਼ਾ ਅੰਮ੍ਰਿਤਸਰ ਨੇ ਦੂਸਰਾ ਸਥਾਨ ਹਾਸਲ ਕੀਤਾ। 4*100 (ਲੜਕੇ ਤੇ ਲੜਕੀਆਂ) ਅਜਨਾਲਾ ਜੋਨ ਨੇ ਪਹਿਲਾ ਤੇ ਅੰਮ੍ਰਿਤਸਰ ਜੋਨ ਨੇ ਦੂਸਰਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਸਲਵਿੰਦਰ ਸਿੰਘ ਸਮਰਾ ਡੀ.ਈ.ਓ., ਵਰਿੰਦਰ ਸਿੰਘ, ਸ਼੍ਰੀਮਤੀ ਰੇਖਾ ਮਹਾਜਨ (ਡਿਪਟੀ ਡੀ.ਈ.ਓ.), ਮਨਪ੍ਰੀਤ ਕੌਰ ਜ਼ਿਲ੍ਹਾ ਕੋਆਰਡੀਨੇਟਰ, ਬਲਵਿੰਦਰ ਸਿੰਘ ਏ.ਈ.ਓ., ਜਗਦੀਸ਼ ਸਿੰਘ, ਗੁਰਦੇਵ ਸਿੰਘ, ਅਰੁਣਾ ਕੁਮਾਰੀ, ਗੁਰਮੀਤ ਕੌਰ, ਦਰਸ਼ਨ ਲਾਲ, ਵਿਦਿਆ ਕੁਮਾਰੀ, ਬਲਵਿੰਦਰ ਕੌਰ, ਰਣਜੀਤ ਸਿੰਘ, ਰਵਿੰਦਰਜੀਤ ਕੋਰ, ਬਲਕਾਰ ਸਿੰਘ, ਸੀ.ਪੀ. ਸ਼ਰਮਾ (ਸਾਰੇ ਬੀ.ਈ.ਈ.ਓ.), ਲਿਵਤਾਰ ਸਿੰਘ, ਪਰਮਿੰਦਰ ਸਿੰਘ ਸਰਪੰਚ, ਤੇਜਿੰਦਰ ਮਾਨ, ਸੁਖਜਿੰਦਰ ਸਿੰਘ ਹੇਰ, ਰਾਜਵਿੰਦਰ ਸਿੰਘ ਲੁੱਧੜ, ਪਰਮਬੀਰ ਸਿੰਘ, ਗੁਰਿੰਦਰ ਸਿੰਘ ਘੁਕੇਵਾਲੀ, ਪ੍ਰਦੀਪ ਸਿੰਘ ਕੰਬੋ, ਅੰਗਰੇਜ ਸਿੰਘ ਲੈਕਚਰਾਰ, ਰਣਜੀਤ ਸਿੰਘ, ਬਲਜਿੰਦਰ ਸਿੰਘ ਡੀ.ਪੀ.ਈ., ਵਿਕਰਮ ਸਿੰਘ ਡੀ.ਪੀ.ਈ., ਗੁਰਿੰਦਰ ਸਿੰਘ ਰੰਧਾਵਾ ਚਮਿਆਰੀ, ਸੁਨੀਲ ਵੇਰਕਾ, ਗੁਰਮੀਤ ਸਿੰਘ ਨਾਗ ਕਲਾਂ, ਵਰਿੰਦਰਜੀਤ ਕੌਰ ਲੁੱਧੜ, ਮਲਕੀਤ ਸਿੰਘ ਕੱਦ ਗਿੱਲ, ਹਰਜਿੰਦਰ ਸਿੰਘ ਸਠਿਆਲਾ ਤੇ ਹੋਰਾਂ ਵਲੋਂ ਸਨਮਾਨਿਤ ਕੀਤਾ ਗਿਆ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media