Sunday, August 2, 2026

ਫਗਵਾੜਾ ਜ਼ਿਮਨੀ ਚੋਣ- ਬੂਥ ਐਪ ਰਾਹੀਂ ਵੋਟਰ ਸਲਿਪ ਬਾਰ ਕੋਡ ਰਾਹੀਂ ਸਕੈਨ ਕਰਕੇ ਹੀ ਪਵੇਗੀ ਵੋਟ

ਕਪੂਰਥਲਾ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) –     ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਡੀ.ਪੀ.ਐਸ ਖਰਬੰਦਾ DPS Kharbanda Dcਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 29-ਫਗਵਾੜਾ ਦੀ ਜ਼ਿਮਨੀ ਚੋਣ ਲਈ ਵੋਟਾਂ ਵਾਲੇ ਦਿਨ ਮਿਤੀ 21 ਅਕਤੂਬਰ 2019 ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬੂਥ ਐਪ ਚਲਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਬੂਥ ਐਪ ਰਾਹੀਂ ਵੋਟਰ ਦੀ ਵੋਟਰ ਸਲਿਪ ਨੂੰ ਬਾਰ ਕੋਡ ਰਾਹੀਂ ਸਕੈਨ ਕਰਨ ਉਪਰੰਤ ਹੀ ਵੋਟ ਪਾਉਣ ਦੀ ਆਗਿਆ ਹੋਵੇਗੀ।ਉਨ੍ਹਾਂ ਵਿਧਾਨ ਸਭਾ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਪਾਉਣ ਲਈ ਆਪਣੀ ਵੋਟਰ ਸਲਿਪ ਨਾਲ ਲੈ ਕੇ ਹੀ ਆਪਣੇ ਬੂਥ ’ਤੇ ਜਾਣ, ਜਿਹੜੀ ਕਿ ਬੀ.ਐਲ.ਓ ਵੱਲੋਂ ਘਰ-ਘਰ ਜਾ ਕੇ ਸਮੂਹ ਵੋਟਰਾਂ ਵਿਚ ਤਕਸੀਮ ਜਾ ਚੁੱਕੀ ਹੈ।ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੋਟਰ ਨੂੰ ਵੋਟਰ ਸਲਿਪ ਪ੍ਰਾਪਤ ਨਹੀਂ ਹੋਈ ਹੈ ਤਾਂ ਉਹ ਆਪਣੀ ਵੋਟਰ ਸਲਿਪ 21 ਅਕਤੂਬਰ 2019 ਨੂੰ ਆਪਣੇ ਬੂਥ ਦੇ ਬੀ.ਐਲ.ਓ ਪਾਸੋਂ ਪੋਲਿੰਗ ਬੂਥ ’ਤੇ ਜਾ ਕੇ ਪ੍ਰਾਪਤ ਕਰ ਸਕਦਾ ਹੈ।ਇਸ ਤੋਂ ਇਲਾਵਾ ਆਪਣਾ ਕੋਈ ਇਕ ਆਈ.ਡੀ.ਪਰੂਫ (ਆਧਾਰ ਕਾਰਡ, ਪਾਸਪੋਰਟ, ਵੋਟਰ ਕਾਰਡ, ਡਰਾਈਵਿੰਗ ਲਾਇਸੰਸ, ਪੈਨ ਕਾਰਡ, ਬਿਜਲੀ ਦਾ ਬਿੱਲ ਆਦਿ) ਨਾਲ ਲੈ ਕੇ ਬੂਥ ’ਤੇ ਜਾਣ।ਉਨ੍ਹਾਂ ਦੱਸਿਆ ਕਿ 21 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੋਲਿੰਗ ਹੋਵੇਗੀ, ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉਨ੍ਹਾਂ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਲਾਲਚ ਜਾਂ ਡਰ-ਭੈਅ ਦੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply