ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਦਮਨਪ੍ਰੀਤ
ਸਿੰਘ ਬੰਟੀ, ਅਮਨਦੀਪ ਸਿੰਘ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਖੁਰਮਣੀਆਂ ਵਲੋਂ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਪੁਤਲੀਘਰ ਦੇ ਬੱਚਿਆਂ ਨੂੰ ਖਾਣ-ਪੀਣ ਦਾ ਸਾਮਾਨ ਵੰਡਿਆ।ਪੰਜਾਬ ਪੋਸਟ ਆਨਲਾਈਨ ਅਖਬਾਰ ਦੇ ਆਨ. ਕਨੂੰਨੀ ਸਲਾਹਕਾਰ ਐਡਵੋਕੇਟ ਖੁਰਮਣੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਇਹ ਦਿਲੀ ਖਾਹਿਸ਼ ਸੀ ਕਿ ਉਹ ਆਪਣੇ ਸਾਥੀਆਂ ਸਮੇਤ ਯਤੀਮਖਾਨੇ ‘ਚ ਨਿਵਾਸ ਰੱਖਦੇ ਬੱਚਿਆਂ ਨਾਲ ਕੁੱਝ ਪਲ ਸਾਂਝੇ ਕਰਨ।ਅੱਜ ਆਪਣੇ ਸਾਥੀਆਂ ਸਮੇਤ ਇਥੇ ਪਹੁੰਚ ਕੇ ਬੱਚਿਆਂ ਨਾਲ ਅਤੇ ਗੱਲਾਂ-ਬਾਤਾਂ ਕਰਕੇ ਮਨ ਨੂੰ ਅਥਾਹ ਸਕੂਨ ਮਿਲਿਆ ਹੈ।ਹਾਊਸ ਮਾਸਟਰ ਸ਼ਰਨਪਾਲ ਸਿੰਘ ਅਤੇ ਪਰਵਾਨ ਸਿੰਘ ਨੇ ਕਿਹਾ ਦਾਨੀ ਸੱਜਣਾਂ ਦੇ ਇਥੇ ਆ ਕੇ ਬੱਚਿਆਂ ਦੀ ਮਦਦ ਕਰਨ ਨਾਲ ਹੌਸਲਾ ਅਤੇ ਆਤਮ-ਵਿਸ਼ਵਾਸ ਵਧਦਾ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media