Wednesday, July 15, 2026

ਸੰਸਦ ਮੈਂਬਰ ਔਜਲਾ ਨੇ ਹੈਰੀਟੇਜ਼ ਸਟਰੀਟ `ਚ ਮੁਫ਼ਤ ਵਾਈ ਫਾਈ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ –  ਜਗਦੀਪ ਸਿੰਘ) – ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਭਰਾਵਾਂ ਦੇ PUNJ2210201908ਢਾਬੇ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਹੈਰੀਟੇਜ ਸਟਰੀਟ ਤੱਕ ਮੁਫ਼ਤ ਵਾਈਫਾਈ ਸੁਵਿਧਾ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰ ਔਜਲਾ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਅੰਮਿ੍ਰਤਸਰ ਵਿਖੇ ਆਉਂਦੇ ਹਨ ਅਤੇ ਉਨ੍ਹਾਂ ਦੀ ਸਹੂਲਤ ਲਈ ਹੈਰੀਟੇਜ ਸਟਰੀਟ ਵਿਖੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਮੁਫ਼ਤ ਵਾਈਫਾਈ ਦੀ ਸੁਵਿਧਾ ਸੰਗਤਾਂ ਨੂੰ ਉਪਲਬੱਧ ਹੋਵੇਗੀ।
     ਸ੍ਰ ਔਜਲਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਅੰਮਿ੍ਰਤਸਰ ਵਿਖੇ ਵੀ ਨਤਮਸਤਕ ਹੋਣ ਆਉਣਗੀਆਂ।ਮੁਫ਼ਤ ਵਾਈਫਾਈ ਦੀ ਸੁਵਿਧਾ ਨਾਲ ਸੰਗਤਾਂ ਇੰਟਰਨੈਟ ਤੋਂ ਅੰਮ੍ਰਿਤਸਰ ਬਾਰੇ ਹੋਰ ਜਾਣਕਾਰੀ ਵੀ ਪ੍ਰਾਪਤ ਕਰ ਸਕਣਗੀਆਂ।ਉਨ੍ਹਾਂ ਦੱਸਿਆ ਕਿ ਸੰਗਤਾਂ ਨੂੰ ਇਕ ਘੰਟਾ ਮੁਫ਼ਤ ਵਾਈਫਾਈ ਦੀ ਸੁਵਿਧਾ ਉਪਲਬੱਧ ਹੋਵੇਗੀ।ਔਜਲਾ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਰਤਾਰਪੁਰ ਕੋਰੀਡੋਰ ਅਤੇ ਹੋਰ ਧਾਰਮਿਕ ਸਥਾਨ ਜਿਥੇ ਸੰਗਤਾਂ ਦੀ ਆਮਦ ਜਿਆਦਾ ਹੁੰਦੀ ਹੈ, ਉਥੇ ਵੀ ਮੁਫ਼ਤ ਵਾਈਫਾਈ ਦੀ ਸੁਵਿਧਾ ਦੇਣ ਲਈ ਕੇਂਦਰ ਨਾਲ ਗੱਲਬਾਤ ਕਰਨਗੇ।
     ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ ਨੇ ਦੱਸਿਆ ਕਿ ਸਮਾਰਟ ਸਿਟੀ ਦੇ ਕਈ ਪ੍ਰਾਜੈਕਟ ਚੱਲ ਰਹੇ ਹਨ। ਉਨ੍ਹਾਂ ਦੇ ਤਹਿਤ ਹੀ ਹੈਰੀਟੇਜ਼ ਸਟਰੀਟ ਵਿਖੇ ਮੁਫ਼ਤ ਵਾਈਫਾਈ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ।  ਉਨ੍ਹਾਂ ਦੱਸਿਆ ਕਿ ਮੁਫ਼ਤ ਵਾਈਫਾਈ ਦੀ ਸੁਵਿਧਾ ਨਾਲ ਅਸੀਂ ਇੰਟਰਨੈਟ ਦੇ ਜਮਾਨੇ ਵਿੱਚ ਸਮੇਂ ਦੇ ਹਾਣੀ ਬਣ ਗਏ ਹਾਂ।ਰਿੰਟੂ ਨੇ ਕਿਹਾ ਕਿ ਹੈਰੀਟੇਜ ਸਟਰੀਟ ਦੇ ਡੇਢ ਕਿਲੋਮੀਟਰ ਦੇ ਏਰੀਆ ਵਿੱਚ ਇਹ ਸੁਵਿਧਾ ਸੰਗਤਾਂ ਨੰੂ ਮੁਫ਼ਤ ਮਿਲੇੇਗੀ।ਗੁਰਜੀਤ ਸਿੰਘ ਔਜਲਾ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਸਨਮਾਨਿਤ ਵੀ ਕੀਤਾ ਗਿਆ।
     ਇਸ ਮੌਕੇ ਸ੍ਰੀਮਤੀ ਕੋਮਲ ਮਿੱਤਲ ਸੀ:ਈ:ਓ ਸਮਾਰਟ ਸਿਟੀ-ਕਮ-ਕਮਿਸ਼ਨਰ ਨਗਰ ਨਿਗਮ ਅੰਮਿ੍ਰਤਸਰ, ਰਾਜੀਵ ਸ਼ੇਖੜੀ, ਸੰਜੈ ਕੰਵਰ, ਸੁਖਜਿੰਦਰ ਸਿੰਘ ਮੱਲੀ, ਪ੍ਰੇਮ ਓਜਾ ਗਰੁੱਪ ਸੀ:ਈ:ਓ, ਵਿਸ਼ਾਲ ਮਹਿਤਾ, ਅਮਿਤ ਭੋਗਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply