ਭੀਖੀ/ਮਾਨਸਾ, 22 ਅਕਤੂਬਰ (ਪੰਜਾਬ ਪਸਟ – ਕਮਲ ਕਾਂਤ) – ਬੈਂਕ ਯੂਨੀਅਨਾਂ ਦੇ ਸਾਂਝੇ ਸੱਦੇ `ਤੇ ਮਾਨਸਾ ਦੇ ਸਮੂਹ ਬੈਂਕ ਕਰਮਚਾਰੀਆ ਵਲੋਂ ਕੈਨਰਾ ਬੈਂਕ
ਮਾਨਸਾ ਅੱਗੇ ਇਕੱਠ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ।ਹੜਤਾਲ ਦੇ ਮੱਦੇਨਜ਼ਰ ਮਾਨਸਾ ਵਿੱਚ ਸਾਰੇ ਬੈਂਕਾਂ ਵਿੱਚ ਕੰਮਕਾਜ਼ ਬੰਦ ਰਿਹਾ। ਇਨ੍ਹਾਂ ਮੁਲਾਜਮਾਂ ਦੀਆ ਮੁੱਖ ਮੰਗਾਂ ਵਿੱਚ ਬੈਕਾਂ ਦੇ ਮਰਜ਼ਰ ਨੁੰ ਰੋਕਣਾ, ਹਰੇਕ ਪੱਧਰ `ਤੇ ਭਰਤੀ ਨੁੰ ਖੋਲਣਾ, ਗ੍ਰਾਹਕਾਂ ਨੁੰ ਨਜਾਇਜ਼ ਖਰਚੇ ਪਾਉਣੇ ਬੰਦ ਕਰਨੇ, ਡਿਫਾਲਟਰਾਂ ਦੀਆਂ ਗ੍ਰਿਫਤਾਰੀਆਂ ਕਰਨੀਆ ਆਦਿ ਮੰਗਾਂ ਸ਼ਾਮਲ ਸਨ।
ਕੈਨਰਾ ਬੈਂਕ ਤੋਂ ਕੁਲਦੀਪ ਰਾਏ (ਸਟੇਟ ਕਮੇਟੀ ਮੈਬਰ ), ਐਸ.ਬੀ.ਆਈ ਬੈਕ ਤੋਂ ਜਸਵੀਰ ਸਿੰਘ, ਗੁਰਤੇਜ ਸਿੰਘ, ਸੰਜੇ ਕੁਮਾਰ, ਯੂਨੀਅਨ ਬੈਂਕ ਤੋ ਪ੍ਰਵੀਨ ਗਰਗ ਆਦਿ ਆਗੂਆਂ ਨੇ ਬੈਂਕ ਕਰਮਚਾਰੀਆਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਇੱਕਜੁੱਟ ਰਹਿ ਕੇ ਸਰਕਾਰ ਦੀਆਂ ਇਨ੍ਹਾਂ ਗਲਤ ਨੀਤੀਆਂ ਖਿਲਾਫ ਤਕੜੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ।ਉਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜਾਹਰ ਕੀਤਾ।ਇਸ ਧਰਨੇ ਵਿੱਚ ਕੈਨਰਾ ਬੈਂਕ, ਐਸ.ਬੀ.ਆਈ, ਪੀ.ਐਨ.ਬੀ, ਯੂਕੋ ਬੈਂਕ, ਆਂਧਰਾ ਬੈਂਕ, ਵਿਜੈ ਬੈਂਕ, ਦੇਨਾ ਬੈਂਕ, ਕਾਰਪੋਰੇਸ਼ਨ ਬੈਂਕ, ਇਲਾਹਬਾਦ ਬੈਂਕ, ਸਿੰਡੀਕੈਟ ਬੈਂਕ ਆਦਿ ਸਰਕਾਰੀ ਬੈਂਕਾਂ ਦੇ ਮੁਲਾਜਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਤੇ ਕੁਲਵਿੰਦਰ ਗੁਰੂ, ਬਲਵਿੰਦਰ ਸਿੰਘ, ਗੁਰਮੇਲ ਸਿੰਘ ਆਦਿ ਵੀ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media