ਪਠਾਨਕੋਟ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਤਿਉਹਾਰ ਹਰੇਕ ਵਿਅਕਤੀ ਦੇ ਲਈ ਖੁਸ਼ੀਆਂ ਲੈ ਕੇ ਆਉਂਦੇ ਹਨ ਅਤੇ ਇਸ ਖੂਸ਼ੀ ਨੂੰ
ਹੋਰ ਵਧਾਉਣ ਲਈ ਜਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਵੱਲੋਂ ਸੈਲੀ ਰੋਡ ਵਿਖੇ ਸਥਿਤ ਟਰੱਕ ਯੂਨੀਅਨ ਵਿਖੇ 25 ਅਤੇ 26 ਅਕਤੂਬਰ ਨੂੰ ਦੀਵਾਲੀ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ।ਇਹ ਪ੍ਰਗਟਾਵਾ ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਰਾਮਵੀਰ ਨੇ ਕਿਹਾ ਕਿ ਜਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਵੱਲੋਂ ਲਗਾਏ ਜਾ ਰਹੇ ਇਸ ਦੀਵਾਲੀ ਮੇਲੇ ਵਿੱਚ ਹਰੇਕ ਵਿਭਾਗ ਵੱਲੋਂ ਵਿਸ਼ੇਸ ਟੇਬਲ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲੇ ਦੋਰਾਨ ਜਿਲ੍ਹੇ ਅੰਦਰ ਚਲ ਰਹੇ ਸੈਲਫ ਹੈਲਪ ਗਰੂਪਾਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਜਿਵੇ ਦੀਵੇ, ਆਚਾਰ, ਚਟਨੀਆਂ, ਸ਼ਹਿਦ, ਗੰਨੇ ਦਾ ਰਸ, ਮੋਮਬੱਤੀਆਂ, ਸਬਜ਼ੀਆਂ, ਫਲ, ਘਰ੍ਹਾਂ ਨੂੰ ਸਜਾਉਣ ਲਈ ਹੋਰ ਸਮਾਨ ਅਤੇ ਹੋਰ ਵਸਤੂਆਂ ਦੇ ਸਟਾਲ ਲਗਾਏ ਜਾਣਗੇ।ਇਹ ਦੀਵਾਲੀ ਮੇਲਾ 25 ਅਤੇ 26 ਅਕਤੂਬਰ ਨੂੰ ਸਵੇਰੇ 11.00 ਵਜੇ ਤੋਂ ਰਾਤ 8.00 ਵਜੇ ਤੱਕ ਲਗਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸਹਿਰ ਨਿਵਾਸੀਆਂ ਨੂੰ ਵੀ ਅਪੀਲ ਹੈ ਕਿ ਇਸ ਮੇਲੇ ਵਿੱਚ ਪਹੁੰਚ ਕੇ ਘਰਾਂ ਵਿੱਚ ਦੇਸੀ ਤਰੀਕੇ ਨਾਲ ਤਿਆਰ ਕੀਤੇ ਸਮਾਨ ਆਦਿ ਦੀ ਖਰੀਦ ਕਰੋ ਅਤੇ ਮੇਲੇ ਦਾ ਅਨੰਦ ਮਾਣੋ ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media