ਪਠਾਨਕੋਟ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ
ਅਨੁਸਾਰ ਗਲੋਬਲ ਆਇੳਡੀਨ ਡੈਫੀਸੈਂਸੀ ਡਿਸਆਰਡਰਜ ਪ੍ਰੀਵੈਨਸ਼ਨ ਡੇਅ `ਤੇ ਰੈਲੀ ਕੱਢ ਕੇ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ।ਜਿਸ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਮੈਡੀਕਲ ਅਫਸਰ, ਪੈਰਾਮੈਡੀਕਲ ਸਟਾਫ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।ਇਸ ਉਪਰੰਤ ਜਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ, ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੈਮੀਨਾਰ ਵੀ ਕੀਤਾ ਗਿਆ।ਉਹਨਾਂ ਨੇ ਦੱਸਿਆ ਕਿ ਜੇਕਰ ਬੱਚਿਆਂ ਅਤੇ ਗਰਭਵਤੀ ਔਰਤਾਂ `ਚ ਆਇੳਡੀਨ ਦੀ ਕਮੀ ਹੁੰਦੀ ਹੈ ਤਾਂ ਇਸ ਦੀ ਕਮੀ ਨਾਲ ਹੋਣ ਵਾਲੇ ਰੋਗ ਪਰਮਾਨੈਂਟ ਹੰੁਦੇ ਹਨ ਬੱਚਾ ਮੰਦਬੁੱਧੀ, ਗੂੰਗਾ, ਬੋਲਾ ਅਤੇ ਬੋਣਾ ਪੈਦਾ ਹੋ ਸਕਦਾ ਹੈ।
ਮੈਡੀਕਲ ਅਫਸਰ ਡਾ. ਇੰਦਰਰਾਜ ਨੇ ਦੱਸਿਆ ਕਿ ਥਾਇਰਾਇਡ ਸਾਡੇ ਸ਼ਰੀਰ (ਗਲੇ) ਵਿੱਚ ਇੱਕ ਗਲੈਂਡ ਹੈ ਜੋ ਕਿ ਇਕ ਖਾਸ ਤੱਤ ਬਣਾਉਦਾ ਹੈ, ਜੋ ਕਿ ਸਾਡੇ ਸ਼ਰੀਰ ਦੇ ਚੰਗੀ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਕਰਦੇ ਹਨ ਅਤੇ ਹੱਡੀਆਂ ਅਤੇ ਨਸਾਂ ਦਾ ਵਿਕਾਸ ਵੀ ਕਰਦੇ ਹਨ, ਜੇਕਰ ਅਸੀ ਆਇੳਡੀਨ ਨਹੀ ਲੈਂਦੇ ਹਾਂ ਤਾਂ ਗਰਭਵਤੀ ਅੋਰਤਾਂ ਵਿੱਚ ਗਰਭਪਾਤ, ਜਮਾਂਦਰੂ ਨੁਕਸ ਵਾਲਾ ਜਾਂ ਮਰਿਆ ਬੱਚਾ ਪੈਦਾ ਹੋ ਸਕਦਾ ਹੈ, ਇਸ ਦੀ ਕਮੀ ਨਾਲ ਗਿਲੜ ਰੋਗ ਹੋ ਜਾਂਦਾ ਹੈ।
ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਦੁੱਧ ਦਹੀਂ, ਮੱਛੀ ਆਦਿ ਖਾਣੀ ਚਾਹੀਦੀ ਹੈ।ਇਸ ਮੋਕੇ ਤੇ ਡਾ. ਮਨਿੰਦਰਜੀਤ ਸਿੰਘ, ਡਾ. ਅਸ਼ੋਕ ਢਿਲੋਂ, ਮਾਸ ਮੀਡਿਆ ਅਫਸਰ ਗੁਰਿੰਦਰ ਕੋਰ, ਐਲ.ਐਚ.ਵੀ ਬਿਮਲਾ ਰਾਣੀ, ਏ.ਐਨ.ਐਮ ਸਰਿਸ਼ਟਾ, ਏ.ਐਨ.ਐਮ ਬਲਜਿੰਦਰ, ਵਿਪਨ ਆਨੰਦ, ਵਰਿੰਦਰ ਕੁਮਾਰ, ਵਿਸ਼ਵਜੀਤ ਆਦਿ ਮੋਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media