Wednesday, April 15, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਪ੍ਰਿੰਸੀਪਲ ਮਿਲਣੀ

 

PPN26091417

ਅੰਮ੍ਰਿਤਸਰ 26 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਲੋਂ ਉਚੇਰੀ ਸਿੱਖਿਆ ਦੇ ਵਿਸ਼ੇ ਤੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਮਿਲਣੀ ਦਾ ਅਯੋਜਨ ਵਾਈਸ ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮਿਲਣੀ ਵਿਚ ਵੱਖ ਵੱਖ ਕਾਲਜਾਂ ਦੇ 35 ਪ੍ਰਿੰਸੀਪਲਾਂ ਨੇ ਭਾਗ ਲਿਆ। ਡਾ. ਰੋਸ਼ਨ ਸਨਕਾਰੀਆ, ਪ੍ਰਿੰਸੀਪਲ ਸੈਕਟਰੀ, ਹਾਇਰ ਐਜੂਕੇਸ਼ਨ ਅਤੇ ਭਸ਼ਾਵਾਂ ਪੰਜਾਬ ਸਰਕਾਰ ਅਤੇ ਡਾ. ਬੀ.ਆਰ ਅੰਬੇਦਕਰ ਯੂਨੀਵਰਸਿਟੀ, ਆਗਰਾ ਦੇ ਵਾਈਸ ਚਾਂਸਲਰ ਡਾ. ਮੁਹੰਮਦ ਮੁਜ਼ਮਿਲ ਇਸ ਮੌਕੇ ਵਿਸੇਸ਼ ਮਹਿਮਾਨ ਸਨ। ਪ੍ਰੋ. ਬਰਾੜ ਨੇ ਆਪਣੇ ਸੰਬੋਧਨ ਵਿਚ ਉਚੇਰੀ ਸਿੱਖਿਆ ਦੇ ਮੌਜੂਦਾ ਮਹੌਲ ਵਿਚ ਹੋ ਰਹੇ ਨਿਘਾਰ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨਾਂ ਕਿਹਾ ਕਿ ਅੱਜ ਸਿੱਖਿਆ ਇੱਕ ਵਪਾਰ ਬਣ ਗਈ ਹੈ। ਅਤੇ ਇਸ ਖੇਤਰ ਵਿਚ ਮੁਕਾਬਲੇ ਦੀਆਂ ਸੰਭਾਵਨਾਵਾਂ ਬਹੁਤ ਵੱਧ ਗਈਆਂ ਹਨ। ਉਨ੍ਹਾਂ ਕਿਹਾ ਕਿ ਉੇਚੇਰੀ ਸਿੱਖਿਆ ਦੇ ਖੇਤਰ ਵਿਚ ਵਿਦੇਸ਼ੀ ਯੂਨੀਵਰਸਿਟੀਆਂ ਦੀ ਆਮਦ ਸਦਕਾਂ ਇਹ ਮੁਕਾਬਲਾ ਹੋਰ ਵੀ ਸਖਤ ਹੋ ਜਾਵੇਗਾ ਅਤੇ ਉਚੇਰੀ ਸਿੱਖਿਆ ਦੇ ਪ੍ਰੀਪੇਖ ਵਿਚ ਵੱਡੀਆਂ ਤਬਦੀਲੀਆਂ ਵੀ ਆ ਸਕਦੀਆਂ ਹਨ ।

ਵਿਕਸਤ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਬਾਰੇ ਗੱਲ ਕਰਦੇ ਹੋਏ ਪ੍ਰੋ. ਬਰਾੜ ਨੇ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਸਾਨੂੰ ਸਭ ਨੂੰ ਕੜੀ ਮਿਹਨਤ ਕਰਨੀ ਪਵੇਗੀ ਤਾਂ ਜੋ ਅੰਤਰ ਰਾਸ਼ਟਰੀ ਮਾਰਕੀਟ ਵਿਚ ਸਥਾਪਤ ਹੋ ਸਕੀਏ। ਉਨ੍ਹਾਂ ਵੱਖ ਵੱਖ ਕੋਰਸਾਂ ਦੇ ਸਲੇਬਸਾਂ ਨੂੰ ਸਮੇ ਦੇ ਹਾਣ ਅਤੇ ਕਿੱਤਾ ਮੁਖੀ ਬਨਾਉਣ ਤੇ ਵੀ ਜ਼ੋਰ ਦਿੱਤਾ ਤਾਂ ਜੋ ਥਿਊਰੀ ਅਤੇ ਪ੍ਰੈਕਟੀਕਲ ਦੇ ਗੈਪ ਨੂੰ ਪੂਰਾ ਕੀਤਾ ਜਾ ਸਕੇ। ਪ੍ਰੋ. ਬਰਾੜ ਨੇ ਪ੍ਰਿੰਸੀਪਲਾਂ ਵੱਲੋ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਡਾ. ਰੋਸ਼ਨ ਨੇ ਉਚੇਰੀ ਸਿੱਖਿਆ ਤੇ ਪ੍ਰਸਾਸ਼ਨ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਅੱਜ ਉਦਾਰਵਾਦ,ਵਿਸ਼ਵ ਵਿਆਪੀਕਰਣ ਅਤੇ ਨਿੱਜੀ ਕਰਣ ਜਿਹੀਆਂ ਚਨੌਤੀਆਂ ਤੋ ਉਚੇਰੀ ਸਿੱਖਿਆ ਜਦੋ ਜਹਿਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਦਲ ਰਹੇ ਸਮਾਜ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿੱਖਿਆ ਪ੍ਰਸਾਸ਼ਨ ਵਿਚ ਲੋੜਦੀਆਂ ਤਬਦੀਲੀਆਂ ਕੀਤਆਂ ਜਾਣੀਆ ਚਾਹੀਦੀਆਂ ਹਨ। ਉਨ੍ਹਾਂ ਕਿੱਤਾ ਮੁਖੀ ਸਿੱਖਿਆ ਮੁਹੱਈਆ ਕਰਨ ਤੇ ਵੀ ਜੋਰ ਦਿੱਤਾ ਤਾਂ ਜੋ ਬੇਰੁਜ਼ਗਾਰੀ ਦਾ ਸਾਹਮਣਾ ਕੀਤਾ ਜਾ ਸਕੇ।ਉਨ੍ਹਾਂ ਪ੍ਰਿੰਸਪਲਾਂ ਨੂੰ ਦਰਪੇਸ਼ ਔਕੜਾਂ ਦੇ ਹੱਲ ਵੀ ਸਜਾਏ ਅਤੇ ਵਿਚਾਰ ਵਿਟਾਂਦਰਾ ਕੀਤਾ।ਇਸ ਤੋ ਪਹਿਲਾਂ ਵਿਭਾਗ ਦੀ ਡਾਇਰੈਕਟਰ ਡਾ. ਅਵੀਨਾਸ਼ ਨਾਗਪਾਲ ਨੇ ਮੁਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆ ਕਿਹਾ ਅਤੇ ਵਿਭਾਗ ਦੇ ਡਾ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply