ਜਲੰਧਰ, (ਹਰਦੀਪ ਸਿੰਘ ਦਿਓਲ/ ਪਵਨਦੀਪ ਸਿੰਘ ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਮੁੱਚੇ ਦੇਸ਼ ਵਿਚ 25 ਸਤੰਬਰ ਤੋਂ 2 ਅਕਤੂਬਰ ਤੱਕ ‘ਸਵੱਛ ਭਾਰਤ ਅਭਿਆਨ’ ਸ਼ੁਰੂ ਕਰਨ ਦੇ ਸੱਦੇ ਤਹਿਤ ਜਲੰਧਰ ਜ਼ਿਲ੍ਹੇ ਵਿਚ ਸਫ਼ਾਈ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ। ਇਸੇ ਤਹਿਤ ਸਥਾਨਕ ਬਰਲਟਨ ਪਾਰਕ ਵਿਖੇ ਸਥਿਤ ਯੂਥ ਹੋਸਟਲ ਵਿਖੇ ਯੂਥ ਹੋਸਟਲ ਦੇ ਮੈਨੇਜਰ ਸ੍ਰੀ ਨਿਰਮਲ ਸਿੰਘ ਦੀ ਨਿਗਰਾਨੀ ਹੇਠ ਹੋਸਟਲ ਸਟਾਫ ਅਤੇ ਨੌਜਵਾਨਾਂ ਵੱਲੋਂ ਹੋਸਟਲ ਅਤੇ ਇਸ ਦੇ ਆਲੇ-ਦੁਆਲੇ ਦੀ ਸਫ਼ਾਈ ਲਈ ਸਫ਼ਾਈ ਮੁਹਿੰਮ ਆਰੰਭੀ ਗਈ। ਇਸ ਮੌਕੇ ਸ੍ਰੀ ਨਿਰਮਲ ਸਿੰਘ ਨੇ ਸਾਰਿਆਂ ਨੂੰ ਮੁਲਕ ਪੱਧਰ ‘ਤੇ ਚਲਾਈ ਜਾ ਰਹੀ ਇਸ ਮੁਹਿੰਮ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਆਪਣੇ ਪਰਿਵਾਰਾਂ ਅਤੇ ਆਂਢ-ਗੁਆਂਢ ਨੂੰ ਵੀ ਘਰਾਂ ਦੀ ਸਾਫ-ਸਫਾਈ ਬਾਰੇ ਜਾਗਰੂਕ ਕਰਨ ਅਤੇ ਘਰਾਂ ਵਿਚ ਰਸੋਈ, ਪਖਾਨੇ, ਇਸ਼ਨਾਨ ਘਰ, ਘਰੇਲੂ ਬਗੀਚੀਆਂ ਦੀ ਪੂਰੀ ਤਰ੍ਹਾਂ ਸਾਫ-ਸਫਾਈ ਰੱਖਣ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …