Sunday, September 20, 2026

ਹਜ਼ੂਰ ਸਾਹਿਬ ਵਿਖੇ ਦੀਵਾਲੀ ‘ਤੇ ਹੱਲਾ ਮਹੱਲਾ ਨਗਰ ਕੀਰਤਨ ਸਜਾਇਆ

ਹਜ਼ੂਰ ਸਾਹਿਬ (ਨੰਦੇੜ), 29 ਅਕਤੂਬਰ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ‘ਚ ਰਵਾਇਤੀ PUNJ291020191`ਪਰੰਪਰਾਵਾਂ ਅਨੁਸਾਰ ਦੀਵਾਲੀ ਦਾ ਤਿਓਹਾਰ ਮਨਾਇਆ ਗਿਆ।ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੀ ਸਮਾਪਤੀ ਉਪਰੰਤ ਦੀਵਾਲੀ ਦੀ ਕਥਾ ਕੀਤੀ ਗਈ।ਤਖ਼ਤ ਸਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਤੇ ਪੰਜ ਪਿਆਰਿਆਂ ਨੇ ਸੰਗਤਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼ਾਸਤਰਾਂ ਦੀ ਪੂਜਾ ਹੋਈ।ਸ਼ਾਮ ਸਮੇਂ ਤਖ਼ਤ ਸਾਹਿਬ ‘ਤੇ ਅਰਦਾਸ ਕਰ ਕੇ ਰਵਾਇਤੀ ਦੀਵਾਲੀ ਹੱਲਾ ਮਹੱਲਾ ਨਗਰ ਕੀਰਤਨ ਸਜਾਇਆ ਗਿਆ।ਨਿਸ਼ਾਨ ਸਾਹਿਬ ਦੀ ਅਗਵਾਈ ‘ਚ ਗੁਰੂ ਮਹਾਰਾਜ ਜੀ ਦੇ ਘੋੜੇ, ਕੀਰਤਨੀ ਜਥੇ, ਗਤਕਾ ਪਾਰਟੀਆਂ, ਬੈਂਡ ਵਾਜੇ ਅਤੇ ਸਭਾ ਸੁਸਾਇਟੀਆਂ ਤੇ ਸੰਗਤਾਂ ਵੀ ਸ਼ਾਮਿਲ ਹੋਈਆਂ।
          PUNJ2910201912ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ, ਮੀਤ ਜਥੇਦਾਰ ਬਾਬਾ ਜੋਤਇੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਅਤੇ ਹੋਰ ਸਾਧੂ ਸੰਤਾਂ ਤੋਂ ਇਲਾਵਾ ਗੁਰਦੁਆਰਾ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਾਈ, ਮੈਂਬਰ ਗੁਰਚਰਨ ਸਿੰਘ ਘੜੀਸਾਜ਼, ਸਰਦੂਲ ਸਿੰਘ ਫੌਜੀ, ਮਨਪ੍ਰੀਤ ਸਿੰਘ ਕੁੰਜੀਵਾਲੇ, ਜਗਬੀਰ ਸਿੰਘ ਸ਼ਾਹੂ, ਭਾਗਇੰਦਰ ਸਿੰਘ ਘੜੀਸਾਜ਼, ਨੌਨਿਹਾਲ ਸਿੰਘ ਜਗੀਰਦਾਰ, ਦੇਵਂੇਦਰ ਸਿੰਘ ਮੋਟਰਾਂਵਾਲੇ, ਗੁਲਾਬ ਸਿੰਘ ਕੰਧਾਰ ਵਾਲੇ, ਸਾਬਕਾ ਪ੍ਰਧਾਨ ਲੱਡੂ ਸਿੰਘ ਮਹਾਜਨ, ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ, ਰਣਜੀਤ ਸਿੰਘ ਚਿਰਾਗੀਆ, ਠਾਨ ਸਿੰਘ ਬੁੰਗਾਈ, ਨਾਰਾਇਨ ਸਿੰਘ ਨੰਬਰਦਾਰ, ਰਵਿੰਦਰ ਸਿੰਘ ਕਪੂਰ ਸਮੇਤ ਸ਼ਹਿਰ ਦੀਆਂ ਉਘੀਆਂ ਹਸਤੀਆਂ ਵੀ ਹੱਲਾ ਮਹੱਲਾ ਨਗਰ ਕੀਰਤਨ ‘ਚ ਹਾਜ਼ਰ ਰਹੀਆਂ।ਸ਼ਾਮ 5.45 ਵਜੇ ਮਹਾਵੀਰ ਚੌਕ ਵਿਖੇ ਅਰਦਾਸ ਉਪਰੰਤ ਹੱਲਾ ਖੇਡਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਸਿੱਖਾਂ ਨੇ ਸ਼ਾਮਲ ਹੋ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ।
  ਰਾਤ ਵੇਲੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਆਤਿਸ਼ਬਾਜੀ ਵੀ ਹੋਈ।

ਫੋਟੋ – ਤਰਨਜੀਤ ਸਿੰਘ ਖਹਿਰਾ

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply