ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਕਲਾਸਾਂ ਬੀ.ਏ/ਬੀ.ਐਸ.ਸੀ ਸਮੈਸਟਰ-ਪਹਿਲਾ, ਤੀਜਾ ਅਤੇ ਪੰਜਵਾਂ ਦੇ ਸਾਰੇ ਵਿਸ਼ਿਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ 7 ਨਵੰਬਰ 2019 ਤੋਂ ਆਰੰਭ ਹੋ ਰਹੀਆਂ ਹਨ। ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ. ਮਨੋਜ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਪ੍ਰਾਈਵੇਟ ਪ੍ਰੀਖਿਆਰਥੀਆਂ ਵਲੋਂ ਕੋਈ ਪ੍ਰਯੋਗੀ (ਪ੍ਰੈਕਟੀਕਲ) ਵਿਸ਼ਾ ਰੱਖਿਆ ਗਿਆ ਹੈ, ਉਹ 7 ਨਵੰਬਰ ਤੋਂ ਪਹਿਲਾਂ-ਪਹਿਲਾਂ ਲੋਗਇਨ ਕਰਕੇ ਆਪਣੀ ਪ੍ਰਯੋਗੀ ਪ੍ਰੀਖਿਆ ਨਾਲ ਸਬੰਧਤ ਮਿਤੀ, ਕੇਂਦਰ ਅਤੇ ਸਮੇਂ ਦੀ ਜਾਣਕਾਰੀ ਡਾਊਨਲੋਡ ਕਰ ਲੈਣ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media