Thursday, September 19, 2024

ਡਾ. ਐਸ.ਪੀ.ਐਸ ਓਬਰਾਏ ਨੇ ਫੜੀ ਭਾਈ ਮਰਦਾਨਾ ਜੀ ਦੇ ਪਰਿਵਾਰ ਦੀ ਬਾਂਹ

19ਵੀਂ ਪੀੜ੍ਹੀ ਦੇ ਨੌਜਵਾਨ ਨੂੰ ਦਿੱਤੀ ਦੁਬਈ ਸਥਿਤ ਆਪਣੀ ਕੰਪਨੀ `ਚ ਨੌਕਰੀ
ਅੰਮ੍ਰਿਤਸਰ/ ਦੁਬਈ, 31 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਆਪਣੀ ਨੇਕ ਕਮਾਈ ਦਾ ਪੈਸਾ ਖਰਚ ਕੇ ਵਿਦੇਸ਼ਾਂ ਦੀਆਂ ਜੇਲ੍ਹਾਂ `ਚ PPNJ3110201908ਫਾਂਸੀ ਦੀ ਸਜ਼ਾ ਜ਼ਾਫਤਾ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਵਾਲੇ ਰੱਬ ਦੇ ਫਰਿਸ਼ਤੇ ਵਜੋਂ ਦੁਨੀਆਂ ਭਰ `ਚ ਜਾਣੇ ਜਾਂਦੇ ਵੱਡੇ ਦਿਲ ਵਾਲੇ ਉੱਘੇ ਸਮਾਜ ਸੇਵਕ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਓਬਰਾਏ ਦੀ ਦਰਿਆਦਿਲੀ ਵਾਲੀ ਵਿਸ਼ੇਸ਼ ਕਿਤਾਬ `ਚ ਉਸ ਵੇਲੇ ਇੱਕ ਪੰਨਾ ਹੋਰ ਜੁੜ ਗਿਆ ਜਦੋਂ ਉਨ੍ਹਾਂ ਨੇ ਭਾਈ ਮਰਦਾਨਾ ਜੀ ਦੇ ਵੰਸ਼ ਚੋਂ ਇੱਕ ਨੌਜਵਾਨ ਨੂੰ ਰੁਜ਼ਗਾਰ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ।
       ਡਾ. ਓਬਰਾਏ ਵੱਲੋਂ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਦੀ ਦੇਸ਼-ਵਿਦੇਸ਼ `ਚ ਹੋਈ ਚਰਚਾ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਭਾਈ ਮਰਦਾਨਾ ਜੀ ਦੀ 17ਵੀਂ ਪੀੜ੍ਹੀ ਦੇ ਮੁਖੀ ਆਸ਼ਕ ਅਲੀ ਭਾਈ ਲਾਲ ਜੀ ਦੇ ਤਿੰਨਾਂ ਪੁੱਤਰਾਂ `ਚੋ ਸਵਰਗੀ ਪੁੱਤਰ ਕਰਨ ਹੁਸੈਨ ਲਾਲ ਦੇ 3 ਪੁੱਤਰ, 4 ਧੀਆਂ, ਮੁਹੰਮਦ ਹੁਸੈਨ ਲਾਲ ਦੇ 2 ਪੁੱਤਰ, 4 ਧੀਆਂ ਜਦ ਕਿ ਨਾਇਮ ਤਾਹੀਰ ਹੁਸੈਨ ਲਾਲ ਦਾ ਇੱਕ ਪੁੱਤਰ ਤੇ 2 ਧੀਆਂ ਹਨ।ਉਨ੍ਹਾਂ ਦੱਸਿਆ ਕਿ ਭਾਈ ਮਰਦਾਨਾ ਜੀ ਦੀ 18ਵੀਂ ਪੀੜ੍ਹੀ ਦੇ ਸਵ. ਕਰਨ ਹੁਸੈਨ ਲਾਲ ਦੀ ਮੌਤ ਉਪਰੰਤ ਪਰਿਵਾਰ `ਚ ਕੋਈ ਕਮਾਈ ਵਾਲਾ ਮੈਂਬਰ ਨਾ ਹੋਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਕਾਫ਼ੀ ਕਮਜ਼ੋਰ ਹੋ ਗਈ ਸੀ।ਜਿਸ ਲਈ ਕੁੱਝ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਕਿਹਾ ਸੀ ਕਿ ਉਹ ਪਰਿਵਾਰ ਦੀ ਕਿਸੇ ਤਰ੍ਹਾਂ ਨਾਲ ਆਰਥਿਕ ਮਦਦ ਕਰਨ।ਇਸ ਲਈ ਉਨ੍ਹਾਂ ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਦੇ 20 ਸਾਲਾ ਨੌਜਵਾਨ ਅਮੀਰ ਹਮਜ਼ਾ ਪੁੱਤਰ ਸਵ. ਕਰਨ ਹੁਸੈਨ ਲਾਲ ਨੂੰ ਆਪਣੀ ਏਪੈਕਸ ਇੰਟਰਨੈਸ਼ਨਲ ਕੰਸਟ੍ਰਕਸ਼ਨ ਕੰਪਨੀ `ਚ ਨੌਕਰੀ ਦਿੱਤੀ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਸਹੀ ਢੰਗ ਨਾਲ ਗੁਜ਼ਾਰਾ ਚੱਲਦਾ ਰਹੇ।ਉਨ੍ਹਾਂ ਇਹ ਵੀ ਦੱਸਿਆ ਕਿ ਭਾਈ ਮਰਦਾਨਾ ਜੀ ਦੇ ਵਾਰਸਾਂ ਨੇ ਅੱਜ ਵੀ ਆਪਣੇ ਬਜ਼ੁਰਗਾਂ ਦੀ ਕੀਰਤਨ ਕਰਨ ਦੀ ਰਵਾਇਤ ਨੂੰ ਜਾਰੀ ਰੱਖਿਆ ਹੋਇਆ ਹੈ ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply