Tuesday, August 25, 2026

ਡੇਂਗੂ, ਟਰੈਫਿਕ ਤੇ ਸਫ਼ਾਈ ਦੇ ਮੁੱਦੇ ‘ਤੇ ਓ.ਪੀ ਸੋਨੀ ਨੇ ਕੀਤੀ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੀਟਿੰਗ

ਕਿਹਾ ਅਧਿਕਾਰੀ ਦੀ ਗੈਰ ਹਾਜ਼ਰੀ ਬਰਦਾਸ਼ ਨਹੀਂ ਕੀਤੀ ਜਾਵੇਗੀ – ਸੋਨੀ
ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) -ਕੈਬਨਿਟ ਮੰਤਰ ਸ੍ਰੀ ਓ.ਪੀ ਸੋਨੀ ਨੇ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ PUNJ0111201902ਕੀਤੀ ਪਲੇਠੀ ਮੀਟਿੰਗ ਵਿੱਚ ਜਿਥੇ ਜਿਲ੍ਹੇ ਵਿੱਚ ਫੈਲੇ ਡੇਂਗੂ, ਟਰੈਫਿਕ ਦੀ ਮਾੜੀ ਹਾਲਤ ਅਤੇ ਸਫ਼ਾਈ ਦੇ ਮੁੱਦੇ ਬੜੀ ਗੰਭੀਰਤਾ ਨਾ ਉਠਾਏ ਉਥੇ ਸਖ਼ਤ ਲਫ਼ਜਾਂ ਵਿੱਚ ਸਪਸ਼ਟ ਕੀਤਾ ਕਿ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਜਿਲ੍ਹਾ ਅਧਿਕਾਰੀ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਮਹੀਨੇ ਦੇ ਹਰ ਪਹਿਲੇ ਸੋਮਵਾਰ ਇਹ ਮੀਟਿੰਗ ਨਿਰੰਤਰ ਹੋਵੇਗੀ, ਜਿਸ ਵਿੱਚ ਸ਼ਹਿਰ ਦੇ ਮਸਲੇ ਵਿਚਾਰੇ ਅਤੇ ਹੱਲ ਕੀਤੇ ਜਾਣਗੇ।
    ਸ੍ਰੀ ਸੋਨੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦਾ ਵਿਸਥਾਰ ਦਿੰਦੇ ਜਿਥੇ ਜਿਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਰਧਾਲੂ ਵਜੋਂ ਹਾਜ਼ਰੀ ਭਰਨ ਦਾ ਸੱਦਾ ਦਿੱਤਾ ਉਥੇ ਜਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਕਤ ਸਮਾਗਮਾਂ ਨੂੰ ਧਿਆਨ ਵਿੱਚ ਰਖਦੇ ਹੋਏ ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਟਰੈਫਿਕ ਵਿੱਚ ਵਿਆਪਕ ਸੁਧਾਰ ਕਰਨ ਤਾਂ ਜੋ ਸੁਲਤਾਲਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਆਉਣ ਵਾਲੀ ਸੰਗਤ ਗੁਰੂ ਨਗਰੀ ਦੇ ਦਰਸ਼ਨ ਵੀ ਸੁਚਾਰੂ ਢੰਗ ਨਾਲ ਕਰ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪ ਸ਼ਹਿਰ ਦਾ ਚੱਕਰ ਲਗਾ ਕੇ ਸਥਿਤੀ ਦਾ ਜਾਇਜਾ ਲੈਣ ਅਤੇ ਲੋੜਾਂ ਨੂੰੂ ਧਿਆਨ ਵਿੱਚ ਰੱਖਦੇ ਹੋਏ ਸਫ਼ਾਈ ਅਤੇ ਟਰੈਫਿਕ ਦੀ ਵਿਵਸਥਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਸ ਲਈ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਤੋਂ ਇਲਾਵਾ ਸ਼ਹਿਰ ਨੂੰ ਆਉਣ ਵਾਲੇ ਸਾਰੇ ਵੱਡੇ ਰਸਤੇ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਦਾ ਖਾਸ ਖਿਆਲ ਰੱਖਿਆ ਜਾਵੇ।
    ਸ੍ਰੀ ਸੋਨੀ ਨੇ ਜਿਲ੍ਹੇ ਵਿੱਚ ਫੈਲੇ ਡੇਂਗੂ ਬਾਰੇੇ ਸਿਹਤ ਵਿਭਾਗ ਕੋਲੋਂ ਰਿਪੋਰਟ ਲਈ ਜਿਸ ਵਿੱਚ ਸਿਹਤ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਜਿਲ੍ਹੇ ਵਿੱਚ ਹੁਣ ਤੱਕ 765 ਸ਼ੱਕੀ ਕੇਸ ਸਾਹਮਣੇ ਆਏ ਸਨ।ਜਿਨ੍ਹਾਂ ਵਿੱਚੋਂ 265 ਪਾਜਿਟਿਵ ਮਿਲੇ।ਉਨ੍ਹਾਂ ਦੱਸਿਆ ਕਿ ਇਸ ਵੇਲੇ 50 ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਟੈਸਟ ਅਤੇ ਇਲਾਜ ਮੁਫ਼ਤ ਹੋ ਰਿਹਾ ਹੈ।ਸਿਵਲ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਡੇਂਗੂ ਦੇ ਵਿਸ਼ੇਸ਼ ਵਾਰਡ ਬਣਾਏ ਗਏ ਹਨ ਜਿਥੇ ਵਧੀਆ ਇਲਾਜ ਕੀਤਾ ਜਾ ਰਿਹਾ ਹੈ।
    ਸੋਨੀ ਨੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਨੂੰ ਸੰਗਤ ਦੀ ਰਿਹਾਇਸ਼ ਲਈ ਮਹਿਮਾਨ ਨਵਾਜ਼ੀ ਕਰਨ ਦੇ ਦਿੱਤੇ ਸੱਦੇ ਦੀ ਪ੍ਰਸੰਸ਼ਾ ਕਰਦੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਅੰਮ੍ਰਿਤਸਰ ਦੀ ਵੈਬਸਾਈਟ ’ਤੇ ਜਾ ਕੇ ਆਪਣੇ ਮਕਾਨ ਦੇ ਵੇਰਵੇ ਦਰਜ਼ ਕਰਵਾਉਣ ਤਾਂ ਜੋ ਉਨ੍ਹਾਂ ਦੀ ਮੰਗ ਅਨੁਸਾਰ ਸ਼ਰਧਾਲੂਆਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਜਾ ਸਕੇ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਸੋਨੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਸਾਰੇ ਕੰਮ ਸਮੇਂ ਸਿਰ ਨੇਪਰੇ ਚੜ੍ਹਾਏ ਜਾਣਗੇ।
     ਮੀਟਿੰਗ ਵਿੱਚ ਵਿਧਾਇਕ ਬਾਬਾ ਬਕਾਲਾ ਸੰਤੋਖ ਸਿੰਘ ਭਲਾਈਪੁਰ, ਨਗਰ ਸੁਧਾਰ ਟਰਸੱਟ ਦੇ ਚੇਅਰਮੈਨ ਦਿਨੇਸ਼ ਬੱਸੀ, ਸੀ.ਏ ਅੰਮ੍ਰਿਤਸਰ ਵਿਕਾਸ ਅਥਾਰਿਟੀ ਬਖ਼ਤਾਵਰ ਸਿੰਘ, ਸਹਾਇਕ ਕਮਿਸ਼ਨਰ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਡੀ.ਸੀ.ਪੀ ਹਰਿੰਦਰਜੀਤ ਸਿੰਘ, ਐਸ.ਪੀ ਬਲਜੀਤ ਸਿੰਘ, ਕੈਪਟਨ ਸੰਦੀਪ ਸ਼ਰਮਾ, ਐਸ.ਡੀ.ਐਮ ਵਿਕਾਸ ਹੀਰਾ, ਸ਼ਿਵਰਾਜ ਸਿੰਘ ਬੱਲ, ਸ੍ਰੀਮਤੀ ਅਲਕਾ ਕਾਲੀਆ, ਸੁਮਿਤ ਮੁੱਧ, ਡਿਪਟੀ ਡਾਇਰੈਕਟਰ ਰਜ਼ਤ ਓਬਰਾਏ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਜਿਲ੍ਹਾ ਟਾਊਨ ਪਲਾਨਰ ਅਮਿਤ ਮਿਨਹਾਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਵਿਧਾਇਕ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ ‘ਚ ਖੇਡ ਮੈਦਾਨਾਂ ਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ

ਕਿਹਾ ਕਿ, ਸੂਬੇ ਭਰ ਵਿੱਚ 3100 ਖੇਡ ਮੈਦਾਨ ਕੀਤੇ ਜਾਣਗੇ ਵਿਕਸਿਤ ਅੰਮ੍ਰਿਤਸਰ, 24 ਅਗਸਤ (ਸੁਖਬੀਰ …

Leave a Reply