ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) -ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ
ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਦੀ ਅਗਵਾਈ ਹੇਠ ਬਲਾਕ ਚੌਗਾਵਾਂ ਅਤੇ ਪਿੰਡ ਠੱਠਾ ਵਿਖੇ ਬੇਟੀ ਬਚਾਓ ਬੇਟੀ ਪੜਾਓ ਦੇ ਜਾਗਰੂਕਤਾ ਕੈਂਪ ਲਗਾਏ ਗਏ। ਬਲਾਕ ਚੌਗਾਵਾਂ ਵਿੱਚ 10 ਅਜਿਹੇ ਪਿੰਡਾਂ ਵਿੱਚ ਇਹ ਕੈਂਪ ਲਗਾਏ ਜਾਣੇ ਹਨ ਜਿਥੇ ਲਿੰਗ ਅਨੁਪਾਤ ਘੱਟ ਹੈ।ਸੀ.ਡੀ.ਪੀ.ਓ ਚੌਗਾਵਾਂ ਸ੍ਰੀਮਤੀ ਕਵਲਜੀਤ ਕੌਰ ਵਲੋਂ ਇ੍ਹਨਾਂ ਕੈਂਪਾਂ ਵਿੱਚ ਘੱਟ ਅਨੁਪਾਤ ਦੇ ਸਮਾਜਿਕ ਪ੍ਰ੍ਰਾਵਾਂ ਸਬੰਧੀ ਵਿਸਥਾਰ ਪੂਰਵਕ ਦਸਿਆ। ਇਸ ਦੇ ਨਾਲ ਹੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਸਖੀ ਵਨ ਸਟਾਪ ਸੈਂਟਰ, ਸਵਾਧਾਰ ਗ੍ਰਹਿ, ਸਟੇਟ ਆਫਟਰ ਕੇਅਰ ਹੋਮ, ਘਰੇਲੂ ਹਿੰਸਾ ਐਕਟ, ਸੈਕਸ਼ੁਅਲ ਹੈਰਾਸਮੈਂਟ ਆਫ ਵੂਮੈਨ ਅਤੇ ਵਰਕਪਲੇਸ, ਸੰਕਤੀ ਟੀਮ 112, ਪੋਸ਼ਣ ਅਭਿਆਨ, ਦਹੇਜ ਰੋਕੂ ਐਕਟ ਆਦਿ ਬਾਰੇ ਜਾਣਕਾਰੀ ਦਿੱਤੀ। ਸਿਹਤ ਵਿਭਾਗ ਵਲੋਂ ਡਾ. ਨਵਨੀਤ ਤੇ ਐਲ.ਐਚ ਵੀ ਗੁਰਮੀਤ ਕੌਰ ਨੇ ਗਰਭਗਤੀ ਔਰਤਾਂ ਦੀ ਸਿਹਤ ਸੰਭਾਲ, ਸੰਸਥਾਗਤ ਜਣੇਪਾ, ਪੌਸਟਿਕ ਖਾਣਾ, ਬੱਚੇ ਦੀ ਦੇਖਭਾਲ ਆਦਿ ਸਬੰਧੀ ਦਸਿਆ।ਐਫ.ਐਲ.ਸੀ ਕੁਲਵੰਤ ਸਿੰਘ ਨੇ ਬੈਂਕਾਂ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਦੱਸਿਆ।ਇੰਨ੍ਹਾਂ ਪਿੰਡਾਂ ਵਿੱਚ 6-6 ਬੱਚੀਆਂ ਦੀਆਂ ਮਾਵਾਂ ਅਤੇ 3-3 ਵੂਮੈਨ ਅਚੀਵਰਜ ਨੂੰ ਸਨਮਾਨਿਤ ਕੀਤਾ ਗਿਆ।ਕੈਂਪ ਵਿੱਚ ਪਿੰਡਾਂ ਦੀਆਂ ਪੰਚਾਇਤਾਂ, ਪਿੰਡ ਵਾਸੀ, ਸੁਪਰਵਾਈਜਰ ਬਲਵਿੰਦਰ ਕੌਰ, ਆਂਗਣਵਾੜੀ ਵਰਕਰਾਂ, ਸਕੂਲ ਦੇ ਬੱਚੇ ਅਤੇ ਅਧਿਆਪਕਾਂ ਨੇ ਵੀ ਹਿੱਸਾ ਲਿਆ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media