ਚੀਮਾਂ ਮੰਡੀ/ ਲੌਂਗੋਵਾਲ, 1 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਸ਼ਾਹਪੁਰ ਕਲਾਂ ਦੇ ਨਾਮਵਰ ਮਿਸਤਰੀ ਤਰਸੇਮ ਸਿੰਘ
ਸ਼ਾਹਪੁਰ ਦੇ ਮਾਤਾ ਤੇ ਸਰਦਾਰ ਰੂਲਦੁ ਸਿੰਘ ਦੇ ਧਰਮ ਪਤਨੀ ਬੀਬੀ ਅਮਰਜੀਤ ਕੌਰ ਜੋ ਕਿ ਪਿਛਲੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਸਵਰਗਵਾਸ ਹੋ ਗਏ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਗੁਰੂਦਾਵਾਰਾ ਗੁਰੂ ਤੇਗ ਬਹਾਦਰ ਮੰਜੀ ਸਾਹਿਬ ਸ਼ਾਹਪੁਰ ਕਲਾਂ ਵਿਖੇ ਹੋਈ।ਬਾਬਾ ਬੂਟਾ ਸਿੰਘ ਹੀਰੋਂ ਕਲਾਂ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਤੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਬੂਟਾ ਸਿੰਘ ਨੇ ਅੰਤਿਮ ਅਰਦਾਸ ਕੀਤੀ।
ਇਸ ਸੋਗ ਸਮਾਗਮ ਵਿੱਚ ਪਰਿਵਾਰਿਕ ਰਿਸਤੇਦਾਰਾਂ ਤੇ ਪਿੰਡ ਵਾਸੀਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪਾ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਕੋਰ ਕਮੇਟੀ ਦੇ ਮੈਂਬਰ ਤੇ ਅਕਾਲੀ ਦਲ ਦੇ ਸਪੋਕਸਪਰਸਨ ਵਿਨਰਜੀਤ ਸਿੰਘ ਗੋਲਡੀ, ਮੱਖਣ ਮੈਂਬਰ ਸ਼ਾਹਪੁਰ, ਜਗਪਾਲ ਸਿੰਘ ਨੰਬਰਦਾਰ ਸੀਨੀਅਰ ਕਾਂਗਰਸੀ ਆਗੂ, ਬਲਵਿੰਦਰ ਸਿੰਘ ਬੱਬੂ ਸਰਪੰਚ ਸ਼ਾਹਪੁਰ ਕਲਾਂ, ਜਥੇਦਾਰ ਰਾਜਵੰਤ ਸਿੰਘ, ਗੁਰਭਗਤ ਸਿੰਘ ਸ਼ਾਹਪੁਰ ਕਿਸਾਨ ਆਗੂ, ਮਲਕੀਤ ਸਿੰਘ ਪੰਚ ਸ਼ਾਹਪੁਰ ਕਲਾਂ, ਬਲਵਿੰਦਰ ਸਰਮਾ, ਜਥੇ ਗੁਰਦੇਵ ਸਿੰਘ ਲੱਖਾ, ਹੰਸਰਾਜ ਪਟਵਾਰੀ,ਨਜੀਰ ਖਾਨ ਪਟਵਾਰੀ, ਡਾ. ਅਵਤਾਰ ਸਿੰਘ, ਡਾ ਨਾਇਬ ਸਿੰਘ, ਡਾ. ਜਸਪਾਲ ਸਿੰਘ, ਸਤਨਾਮ ਸਿੰਘ ਫੌਜੀ, ਕਰਮਜੀਤ ਸਿੰਘ ਮਵੀ, ਬਲਜਿੰਦਰ ਸਿੰਘ, ਮਲਵਿੰਦਰ ਸਿੰਘ ਮਾਲੀ, ਦਲਵਾਰ ਸਿੰਘ, ਹੈਪੀ ਸਿੰਘ, ਮੱਖਣ ਸਿੰਘ ਸੰਗਰੂਰ, ਹੈਪੀ ਧੂਰੀ, ਬਲਕਾਰ ਸਿੰਘ ਚੀਮਾ, ਜਸਵੰਤ ਸਿੰਘ ਸੰਗਰੂਰ, ਬਿੱਕਰ ਬੀਰ ਕਲਾਂ ਆਦਿ ਮਾਤਾ ਅਮਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media