ਲੌਂਗੋਵਾਲ, 3 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦੇਸ਼ ਭਗਤ ਕਾਲਜ ਬਰੜਵਾਲ ‘ਚ ਹੋਏ
ਰਾਜ ਪੱਧਰੀ ਮੁਕਾਬਲਿਆਂ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੀ ਭੰਗੜਾ ਟੀਮ ਨੇ ਪੰਜਾਬ ਭਰ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ ਹੈ ।ਸਕੂਲ ਦੇ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਟੀਮ ਨੇ ਆਪਣੇ ਅਧਿਆਪਕਾਂ ਅਤੇ ਭੰਗੜਾ ਕੋਚ ਹਰਵਿੰਦਰ ਹੈਪੀ ਦੀ ਮਿਹਨਤ ਸਦਕਾ ਸਫਲਤਾ ਹਾਸਲ ਕੀਤੀ ਹੈ।ਉਨ੍ਹਾਂ ਦੱਸਿਆ ਕਿ ਜਿਲਾ ਖੇਤਰ ‘ਚ ਰਾਜ ਪੱਧਰ ‘ਤੇ ਹੋਣ ਵਾਲੇ ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਭਾਗ ਲੈਂਦੇ ਹਨ। ਪ੍ਰੰਤੂ ਰੱਤੋਕੇ ਸਕੂਲ ਨੇ ਅਪਗ੍ਰੇਡ ਹੋਣ ਤੋ ਬਾਅਦ ਪਹਿਲੀ ਵਾਰ ਭਾਗ ਲਿਆ ਸੀ।ਬੱਚਿਆਂ ਦੇ ਮਾਪੇ ਕੰਮ ਦੇ ਰੁਝੇਵਿਆਂ ਭਰੇ ਦਿਨਾਂ ਦੇ ਬਾਵਜੂਦ ਵੀ ਕੰਮ ਛੱਡ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਗਏ।
ਪਿੰਡ ਪਹੁੰਚਣ ‘ਤੇ ਸਰਪੰਚ ਕੁਲਦੀਪ ਕੌਰ, ਗੋਲਡੀ, ਮੁਖਤਿਆਰ ਸਿੰਘ, ਸਲਵਿੰਦਰ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਸਿਆ ਰਾਮ ਬੂਟਾ ਰਾਮ, ਗੁਰਭੇਜ ਸਿੰਘ, ਕੁਲਦੀਪ ਕਾਲੀ, ਰਣਜੋਧ ਸਿੰਘ, ਪ੍ਰੇਮ ਸਿੰਘ, ਬਲਜੀਤ ਬੱਲੀ, ਸਾਹਿਬ ਸਿੰਘ, ਜਗਪਾਲ ਸਾਹੋਕੇ, ਜਗਸੀਰ ਮੰਡੇਰ, ਅਵਤਾਰ ਸਿੰਘ, ਮਨਪ੍ਰੀਤ ਕੌਰ, ਕੁਲਜੀਤ ਕੌਰ, ਸਤਨਾਮ ਵੜੈਚ ਨੇ ਢੋਲ ਢਮੱਕੇ ਨਾਲ਼ ਟੀਮ ਦਾ ਸਵਾਗਤ ਕੀਤਾ।ਅਧਿਆਪਕਾ ਵਿਚੋਂ ਪਰਵੀਨ ਕੌਰ, ਪ੍ਰਦੀਪ ਸਿੰਘ, ਕਰਮਜੀਤ ਕੌਰ, ਸਤਪਾਲ ਕੌਰ ਅਤੇ ਰੇਨੂੰ ਸਿੰਗਲਾ ਨੇ ਬੱਚਿਆਂ ਦੇ ਨਾਲ ਨਾਲ਼ ਭੰਗੜਾ ਕੋਚ ਹਰਵਿੰਦਰ ਹੈਪੀ ਅਤੇ ਢੋਲੀ ਪਾਲ ਸਿੰਘ ਨੂੰ ਵਧਾਈ ਦਿੱਤੀ।ਯੂ.ਐਸ.ਏ ਅਤੇ ਹੋਰ ਦੇਸ਼ਾਂ ਤੱਕ ਭੰਗੜੇ ਦੇ ਝੰਡਾ ਬਰਦਾਰ ਪਰਮਿੰਦਰ ਸਿੰਘ ਸਮਰਾਲਾ ਨੇ ਬੱਚਿਆਂ ਦੀ ਪ੍ਰਤਿਭਾ ਦੇਖ ਕੇ ਆਉਣ ਵਾਲੇ ਸਮੇਂ ‘ਚ ਰੱਤੋਕੇ ਦੀ ਵਧੀਆ ਟੀਮ ਬਣਨ ਦੀ ਭਵਿੱਖਬਾਣੀ ਕੀਤੀ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media