ਸਮਰਾਲਾ, 3 ਨਵੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਬਾਲਿਓਂ ਵਿਖੇ ਸੰਧਰ ਸਪੋਰਟਸ ਕਲੱਬ (ਰਜਿ:) ਅਤੇ
ਸਮੂਹ ਗਰਾਮ ਪੰਚਾਇਤ ਵਲੋਂ ਦਿਲਰਾਜ ਸਿੰਘ ਦੀਲੂ ਯਾਦਗਾਰੀ ਕਬੱਡੀ ਕੱਪ 5 ਨਵੰਬਰ ਦਿਨ ਮੰਗਲਵਾਲ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਰਨਦੀਪ ਸਿੰਘ ਸਰਪੰਚ, ਮਨੀ ਸੰਧਰ ਨੇ ਦੱਸਿਆ ਕਿ ਇਸ ਇੱਕ ਰੋਜ਼ਾ ਕਬੱਡੀ ਕੱਪ ਵਿੱਚ ਕਬੱਡੀ ਓਪਨ (ਤਿੰਨ ਖਿਡਾਰੀ ਬਾਹਰਲੇ) 24 ਸਿਰਕੱਢ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਹੋਣਗੇ।ਜਿਸ ਦਾ ਪਹਿਲਾ ਇਨਾਮ 71000 ਰੁਪਏ, ਦੂਸਰਾ ਇਨਾਮ 51000 ਰੁਪਏ ਦਿੱਤਾ ਜਾਵੇਗਾ।ਇਸ ਮੌਕੇ ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਬੁਲਿਟ ਮੋਟਰਸਾਈਕਲ ਦਿੱਤੇ ਜਾਣਗੇ।ਇਨਾਮਾਂ ਦੀ ਵੰਡ ਇਲਾਕੇ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਕਰਨਗੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media