ਕਪੂਰਥਲਾ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਡੀ.ਪੀ.ਐਸ ਖਰਬੰਦਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਵਿਅਕਤੀ ਧੁੱਸੀ ਬੰਨ੍ਹ ਅਤੇ ਉਸ ਦੇ ਨਾਲ ਤੂੜੀ ਦੇ ਕੁੱਪ/ਪਰਾਲੀ ਦੇ ਢੇਰ ਨਹੀਂ ਲਗਾਏਗਾ।ਇਹ ਹੁਕਮ 23 ਦਸੰਬਰ 2019 ਤੱਕ ਲਾਗੂ ਰਹਿਣਗੇ।
ਜਾਰੀ ਹੁਕਮਾਂ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਕੁਝ ਲੋਕ ਅਣ-ਅਧਿਕਾਰਤ ਤੌਰ ’ਤੇ ਧੁੱਸੀ ਬੰਨ੍ਹ ਅਤੇ ਉਸ ਦੇ ਨਾਲ ਤੂੜੀ ਦੇ ਕੁੱਪ/ਪਰਾਲੀ ਦੇ ਢੇਰ ਆਦਿ ਲਗਾਉਂਦੇ ਹਨ, ਜਿਸ ਵਿਚ ਚੂਹਿਆਂ ਵਲੋਂ ਤੂੜੀ ਦੇ ਕੁੱਪ, ਪਰਾਲੀ ਦੇ ਢੇਰਾਂ ਵਿਚ ਅਤੇ ਧੁੱਸੀ ਬੰਨ੍ਹ ’ਤੇ ਖੁੱਡਾਂ ਬਣਾਉਂਦੇ ਹਨ। ਧੁੱਸੀ ਬੰਨ੍ਹ ’ਤੇ ਚੂਹਿਆਂ ਦੁਆਰਾ ਖੁੱਡਾਂ ਬਣਾਉਣ ਕਾਰਨ ਧੁੱਸੀ ਬੰਨ੍ਹ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਬਾਰਿਸ਼ ਕੇ ਮੌਸਮ ਦੌਰਾਨ ਬੰਨ੍ਹ ਨੂੰ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ’ਤੇ ਰੋਕ ਲਗਾਉਣੀ ਅਤੀ ਜ਼ਰੂਰੀ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …