Sunday, November 22, 2026

ਜ਼ਿੰਦਗੀ

ਨਾ ਕਿੱਕਰ ਨਾ ਟਾਹਲੀ ਦਿਸਦੀ
ਭਾਗਾਂ ਸੰਗ ਹਰਿਆਲੀ ਦਿਸਦੀ।

ਬੰਦ ਕਮਰੇ ਵਿੱਚ ਅੱਖ ਹੈ ਖੁੱਲ੍ਹਦੀ
ਨਾ ਕੁਦਰਤ ਦੀ ਲਾਲੀ ਦਿਸਦੀ।

ਵਿੱਚ ਮਸ਼ੀਨਾਂ ਵਾਲੇੇ ਇਸ ਜੁਗ ਦੇ
ਹਰ ਪਲ ਸਭ ਨੂੰ ਕਾਹਲੀ ਦਿਸਦੀ।

ਲੋੜ ਵਧਾਈ ਲੋਕਾਂ ਨੇ ਹਰ
ਨਾ ਕੋਈ ਲੋੜ ਹੈ ਟਾਲੀ ਦਿਸਦੀ।

ਬਲਦਾਂ ਵਰਗੀ ਹੋਈ ਜ਼ਿੰਦਗੀ
ਸਭ ਦੇ ਗਲ ਪੰਜ਼ਾਲੀ ਦਿਸਦੀ।

ਉਂਝ ਪਦਾਰਥ ਹੈਗੇ ਕਾਫੀ
ਜ਼ਿੰਦਗੀ ਹੈ ਪਰ ਖਾਲੀ ਦਿਸਦੀ।

ਦੌਲਤ ਜੋੜਣ ਖ਼ਾਤਿਰ ਲੋਕਾਂ
ਜ਼ਿੰਦਗੀ ਸਾਰੀ ਗਾਲੀ ਦਿਸਦੀ।
Hardeep Birdi
ਹਰਦੀਪ ਬਿਰਦੀ
ਮੋ – 90416 00900
 

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply