Friday, April 17, 2026

ਵੇਰਕਾ ਨੇ ਉਤਪਾਦ ਦੁੱਧ ਤੇ ਮਿਨਰਲ ਮਿਕਸਚਰ ਬਜ਼ਾਰ `ਚ ਉਤਾਰੇ- ਸੰਧੂ

ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮਿਲਕਫੈਡ ਪੰਜਾਬ ਉਤਰੀ ਭਾਰਤ ਦਾ ਪ੍ਰਮੁੱਖ ਸਹਿਕਾਰੀ ਅਦਾਰੇ  ਨੇ ਆਪਣੇ ਵੇਰਕਾ ਉਤਪਾਦ ਵਿੱਚ Verkaਵਾਧਾ ਕਰਦੇ ਦੋ ਨਵੇਂ ਉਤਪਾਦ ਬਾਜ਼ਾਰ ਵਿਚ ਉਤਾਰੇ ਹਨ, ਜਿੰਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਵੇਰਕਾ ਅੰਮ੍ਰਿਤਸਰ ਡੇਅਰੀ ਨੇ ਦੱਸਿਆ ਕਿ ਵੇਰਕਾ ਬਰਾਂਡ ਉਪਰ ਵਧੀਆ ਕੁਆਲਟੀ ਦੇ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰਵਾਏ ਜਾ ਰਹੇ ਹਨ, ਜਿੰਨ੍ਹਾਂ ਵਿੱਚ ਦੁੱਧ, ਦਹੀਂ, ਪਨੀਰ, ਖੀਰ, ਲੱਸੀ, ਘਿਉ ਅਤੇ ਪੀ.ਓ ਆਦਿ ਸ਼ਾਮਿਲ ਹਨ।ਉਨਾਂ ਦੱਸਿਆ ਕਿ ਬੀਤੇ ਦਿਨ ਵੇਰਕਾ ਦੇ ਹੋਰ ਦੋ ਪ੍ਰੋਡਕਟ ਮਾਰਕੀਟ `ਚ ਉਤਾਰੇ ਗਏ, ਜਿੰਨ੍ਹਾਂ ਵਿਚ ਪੰਜਾਬ ਮਿਲਕਫੈਡ ਦੇ ਵੇਰਕਾ ਬਰਾਂਡ ਦਾ ਪ੍ਰੀਮੀਅਮ ਉਤਪਾਦ ਸ਼੍ਰੇਣੀ ਅਧੀਨ 35 ਰੁਪਏ ਦੀ ਕੀਮਤ ਵਾਲਾ ਪੀ.ਓ ਨੈਚੁਰਲ ਵੈਨੀਲਾ ਮਿਲਕ ਦਾ 200 ਐਮ.ਐਲ ਟੈਟਰਾ ਪੈਕ ਅਤੇ 320 ਰੁਪਏ ਦੀ ਕੀਮਤ ਵਾਲਾ ਪ੍ਰੀਮੀਅਮ ਚਿਲਟਿਡ ਮਿਨਰਲ ਮਿਕਸਚਰ ਦਾ 2 ਕਿਲੋ ਦਾ ਪੈਕ ਸ਼ਾਮਿਲ ਹੈ। ਇਹ ਉਤਪਾਦ ਕਰਮਵਾਰ ਚੰਡੀਗੜ੍ਹ ਅਤੇ ਘਣੀਏ-ਕੇ-ਬਾਂਗਰ ਵਿਖੇ ਮਿਲਕਫੈਡ ਦੀਆਂ ਇਕਾਈਆਂ ਵਿੱਚ ਤਿਆਰ ਅਤੇ ਪੈਕ ਕੀਤੇ ਜਾ ਰਹੇ ਹਨ ।
                  ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੇਰਕਾ ਬਰਾਂਡ ਵਿੱਚ ਟੈਟਰਾ ਪੈਕ ਪ੍ਰੋਡਕਟਸ ਜਿਵੇਂ ਕਿ ਲੱਸੀ, ਮੈਂਗੋ ਰਸੀਲਾ, ਨਿੰਬੂ ਪਾਣੀ, ਚੌਕੋ ਸ਼ੇਕ ਅਤੇ ਵੱਖ-ਵੱਖ ਫਲੇਵਰਾਂ ਵਿੱਚ ਪੀ.ਓ ਵੀ ਮਾਰਕੀਟ ਵਿੱਚ ਉਪਲੱਬਧ ਕਰਵਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਵੇਰਕਾ ਬਰਾਂਡ ਵਲੋਂ ਦੁਧਾਰੂ ਪਸ਼ੂਆਂ ਦੀ ਸਿਹਤ ਅਤੇ ਦੁੱਧ ਦੀ ਗੁਣਵਤਾ ਨੂੰ ਮੁੱਖ ਰੱਖ ਕੇ ਕੈਟਲਫੀਡ ਅਤੇ ਮਿਨਰਲ ਮਿਕਸਚਰ ਵੀ ਤਿਆਰ ਕੀਤੇ ਜਾਂਦੇ ਹਨ ਅਤੇ ਦੁੱਧ ਉਤਪਾਦਕਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply