ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਖਾਸਾ ਛਾਊਣੀ ਵਿਖੇ ਹੋਈ ਫੌਜ ਦੀ ਭਰਤੀ ਰੈਲੀ ਵਿਚੋਂ ਜਿਹੜੇ ਨੌਜਵਾਨਾਂ ਨੇ ਸਰੀਰਿਕ ਅਤੇ ਡਾਕਟਰੀ
ਪ੍ਰੀਖਿਆ ਪਾਸ ਕਰ ਲਈ ਹੈ ਨੂੰ ਸੀ ਪਾਈਟ ਕਪੂਰਥਲਾ ਵਲੋਂ ਲਿਖ਼ਤੀ ਪ੍ਰੀਖਿਆ ਲਈ ਮੁਫ਼ਤ ਸਿਖਲਾਈ ਸ਼ੁਰੂ ਕੀਤੀ ਗਈ ਹੈ।ਜਿਹੜੇ ਨੌਜਵਾਨ ਇਹ ਸਿਖਲਾਈ ਲੈਣੀ ਚਾਹੁਣ ਉਹ ਆਪਣੇ ਨਾਲ ਰੋਲ ਨੰਬਰ ਸਲਿਪ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਕਾਪੀਆਂ ਲੈ ਕੇ ਸੀ ਪਾਈਟ ਕੈਂਪ ਥੇਹ ਕਾਂਜਲਾ ਨੇੜੇ ਮਾਡਰਨ ਜੇਲ੍ਹ ਕਪੂਰਥਲਾ ਵਿਖੇ ਸੰਪਰਕ ਕਰ ਸਕਦੇ ਹਨ।ਉਕਤ ਜਾਣਕਾਰੀ ਦਿੰਦਿਆਂ ਅਦਾਰੇ ਦੇ ਐਡਜੂਟੈਂਟ ਅਧਿਕਾਰੀ ਨੇ ਦੱਸਿਆ ਕਿ ਇਥੇ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜਿਲ੍ਹਿਆਂ ਦੇ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਤਜਰਬੇਕਾਰ ਮਾਸਟਰਾਂ ਵਲੋਂ ਦਿੱਤੀ ਜਾ ਰਹੀ ਹੈ।ਕੋਚਿੰਗ ਦੌਰਾਨ ਸਿਖਿਆਰਥੀ ਨੂੰ ਮੁਫ਼ਤ ਰਿਹਾਇਸ਼, ਅਤੇ ਖਾਣੇ ਦੀ ਮੁਫ਼ਤ ਸਹੂਲਤ ਵੀ ਦਿੱਤੀ ਜਾਵੇਗੀ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਫੋਨ ਨੰ: 83601-63527 `ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media