ਧੂਰੀ, 6 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ
ਦਰਬਾਰ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜਖਮੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਜਿਸ ਵਿੱਚ ਸਮਾਜ ਸੇਵੀ ਵਿਮਲ ਮੂਨੀ, ਸੁਰਿੰਦਰ ਸੋਨੀਆ ਅਤੇ ਰਜਿੰਦਰ ਸਿੰਘ ਜ਼ੋਸ਼ ਦੀ ਮੋਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।1 ਦਸੰਬਰ ਨੂੰ ਹੋਣ ਵਾਲੀ ਸਭਾ ਦੀ ਚੋਣ ਬਾਰੇ ਵੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ।
ਉਪਰੰਤ ਕਵੀ ਦਰਬਾਰ ਦੀ ਸ਼ੁਰੂਆਤ ਵਿੱਚ ਰਵੀ ਨਿਰਦੋਸ਼, ਅਮਨ ਕੁਮਾਰ, ਵਰਿੰਦਰ ਕੁਮਾਰ, ਗੁਰਮੀਤ ਸਿੰਘ ਸੋਹੀ, ਕਰਮ ਸਿੰਘ ਜਖਮੀ, ਮੂਲ ਚੰਦ ਸ਼ਰਮਾ, ਰਣਜੀਤ ਸਿੰਘ ਜਵੰਧਾ, ਤੇਜਾ ਸਿੰਘ ਵੜੈਚ, ਮਾਨ ਸਿੰਘ ਵੜੈਚ, ਗੁਰਪ੍ਰੀਤ ਸਿੰਘ ਸਹੋਤਾ, ਦਰਦੀ ਚੂੰਘਾ ਵਾਲਾ, ਸੁਰਜੀਤ ਸਿੰਘ ਰਾਜੋਮਾਜਰਾ, ਪੇਂਟਰ ਸੁਖਦੇਵ ਸਿੰਘ ਧੂਰੀ, ਸੁਖਵਿੰਦਰ ਸਿੰਘ ਲੋਟੇ, ਸੁਰਿੰਦਰ ਸ਼ਰਮਾ, ਸੰਜੇ ਲਹਿਰੀ, ਡਾ. ਪਰਮਜੀਤ ਦਰਦੀ, ਬਲਵਿੰਦਰ ਮਾਹੀ ਜੱਖਲਾਂ, ਕੁਲਦੀਪ ਸਿੰਘ ਪਾਲੀਆ, ਜੀਵਨ ਬੜੀ, ਸੁਖਦੇਵ ਰਾਮ ਲੱਡਾ, ਲਖਵਿੰਦਰ ਸਿੰਘ ਖੁਰਾਣਾ, ਕੁਲਜੀਤ ਧਵਨ ਅਤੇ ਗੁਰਦਿਆਲ ਸਿੰਘ ਨਿਰਮਾਣ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਰੰਗ ਬੰਨਿਆ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media