ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸੂਫੀ ਸ਼ਾਇਰੀ ਬੰਦੇ ਅੰਦਰਲੀ ਭਟਕਣਾਂ ਨੂੰ ਠੱਲ੍ਹ ਪਾਉਦੀ ਹੈ ਅਤੇ ਤਲਖੀ ਭਰਭੂਰ ਜੀਵਨ ਸ਼ੈਲੀ
‘ਚ ਸਹਿਜਤਾ ਵੀ ਬਖਸ਼ਦੀ ਹੈ। ਇਹ ਵਿਚਾਰ ਸੂਫੀ ਸ਼ਾਇਰ ਅਤੇ ਪ੍ਰਮੁੱਖ ਪ੍ਰਸ਼ਾਸਨਿਕ ਅਧਿਕਾਰੀ ਜਨਾਬ ਬਖਤਾਵਰ ਸਿੰਘ ਨੇ ਕਹੇ।
ਅੱਜ ਇਥੇ ਕਥਾਕਾਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ ਅਤੇ ਮਨਮੋਹਨ ਸਿੰਘ ਢਿੱਲੋਂ ਆਦਿ ਸਾਹਿਤਕਾਰਾਂ ਨਾਲ ਹੋਈ ਗੈਰ-ਰਸਮੀ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਗੁਰੂਆਂ, ਪੀਰਾਂ, ਸੰਤਾਂ ਭਗਤਾਂ ਦੀ ਬਖਸ਼ੀ ਸੂਫੀ ਸੋਚ ਉਨ੍ਹਾਂ ਦੇ ਜ਼ਿੰਮੇਵਾਰੀ ਵਾਲੇ ਅਹੁਦੇ ਅਤੇ ਆਮ ਆਦਮੀ ਵਰਗੀ ਜੀਵਨ ਸ਼ੈਲੀ ਵਿਚਕਾਰ ਅਹਿਮ ਕੜੀ ਵਜੋਂ ਕੰਮ ਕਰਦੀ ਹੈ।ਉਨ੍ਹਾਂ ਅਜੋਕੀ ਗਾਇਕੀ ’ਤੇ ਤੰਜ਼ ਕੱਸਦਿਆਂ ਕਿਹਾ ਕਿ ਮਾਰ ਧਾੜ ਅਤੇ ਕੰਨ ਪਾੜਵੇਂ ਸ਼ੋਰ ਸ਼ਰਾਬੇ ਵਾਲੀ ਗਾਇਕੀ ਨੂੰ ਠੱਲ੍ਹ ਪਾਉੁਣ ਲਈ ਸੂਫੀ ਕਲਾਮ ਹੀ ਸਭ ਤੋਂ ਉੁਤਮ ਜ਼ਰੀਆ ਹੈ।ਬਖਤਾਵਰ ਸਿੰਘ ਨੇ ਦੱਸਿਆ ਕਿ ‘ਪਾਰ ਝਣਾਂ ਤੋਂ ਉਸ ਦਾ ਡੇਰਾ’ ਅਤੇ ‘ਜੋਗੀ ਰਾਵੀ ਕਿਨਾਰੇ ਰਹਿੰਦਾ’ ਪੁਸਤਕਾਂ ਤੋਂ ਇਲਾਵਾ ਉਨ੍ਹਾਂ ਦੀਆਂ ਲਿਖੀਆਂ ਸੂਫੀ ਨਜ਼ਮਾਂ ‘ਤਤੜੀ’, ਤੇਰੇ ਸੰਗ ਸੰਗ, ਰਾਂਝਣ ਮੇਰਾ ਰੱਬ ਅਤੇ ਕਲੰਦਰ ਆਦਿ ਨੂੰ ਬਰਕਤ ਸਿੱਧੂ, ਸਾਇਦਾ ਬੇਗਮ, ਨੂਰਾਂ ਸਿਸਟਰਜ਼ ਯਕੂਬ ਆਦਿ ਨੇ ਗਾਇਆ ਹੈ।ਇਸ ਸਮੇਂ ਬਖਤਾਵਰ ਸਿੰਘ ਨੂੰ ਸਾਹਿਤਕਾਰਾਂ ਦੇ ਵਫਦ ਨੇ ਸਨਮਾਨਿਤ ਵੀ ਕੀਤਾ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media