Thursday, September 24, 2026

ਭਿਆਨਕ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ, ਸੁਨਾਮ ਦੇ ਸਨ ਮ੍ਰਿਤਕ

ਲੌਂਗੋਵਾਲ /ਸੁਨਾਮ ਊਧਮ ਸਿੰਘ ਵਾਲਾ, 6 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀਤੀ ਰਾਤ ਵਾਪਰੇ ਇੱਕ ਸੜਕ ਹਾਦਸੇ ਵਿੱਚ ਇਕੋ ਪਰਿਵਾਰ ਦੇ ਚਾਰ PUNJ0611201915ਜੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਹਰੀਸ਼ ਕੁਮਾਰ ਅਧਲੱਖਾ ਆਪਣੀ ਧਰਮ ਪਤਨੀ, ਪੁੱਤਰ ਅਤੇ ਪੋਤਰੀ ਸਮੇਤ ਭਵਾਨੀਗੜ ਤੋਂ ਇੱਕ ਵਿਆਹ ਵਿੱਚ ਸ਼ਾਮਲ ਹੋਣ ਉਪਰੰਤ ਦੇਰ ਰਾਤ ਆਪਣੇ ਘਰ ਸੁਨਾਮ ਵੱਲ ਆ ਰਹੇ ਹਨ ਤਾਂ ਭਵਾਨੀਗੜ ਤੋਂ ਥੋੜੀ ਦੂਰ ਘਰਾਚੋ ਦੇ ਨੇੜੇ ਉਨਾਂ ਦੀ ਕਾਰ ਸੜਕ ਕਿਨਾਰੇ ਖੜੇ ਇਕ ਕੈਂਟਰ ਵਿੱਚ ਜਾ ਵੱਜੀ।ਜਿਸ ਕਾਰਨ ਹਰੀਸ਼ ਕੁਮਾਰ (55), ਉਨ੍ਹਾਂ ਦੀ ਪਤਨੀ ਮੀਨਾ ਰਾਣੀ (52), ਪੁੱਤਰ ਰਾਹੁਲ ਕੁਮਾਰ (21) ਅਤੇ ਪੋਤਰੀ ਮਾਨਿਆ ਢਾਈ ਸਾਲ ਦੀ ਮੌਤ ਹੋ ਗਈ।ਇਸ ਦਰਦਨਾਕ ਹਾਦਸੇ ਦੀ ਖਬਰ ਮਿਲਦੇ ਹੀ ਸਾਰੇ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਦੌੜ ਗਈ।ਮ੍ਰਿਤਕਾਂ ਦੇ ਸਰੀਰਾਂ ਦਾ ਪੋਸਟਮਾਰਟਮ ਉਪਰੰਤ ਸੰਸਕਾਰ ਕਰ ਦਿੱਤਾ ਗਿਆ।ਜਿਸ ਵਿੱਚ ਸੈਂਕੜੇ ਹੀ ਇਲਾਕਾ ਵਾਸੀਆ ਵਲੋਂ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਗਈ।ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਵਿਧਾਇਕ ਅਮਨ ਅਰੋੜਾ, ਕਾਂਗਰਸੀ ਨੇਤਾ ਰਾਜਿੰਦਰ ਸਿੰਘ ਰਾਜਾ, ਗੁਰਚਰਨ ਸਿੰਘ, ਸਤਿਗੁਰ ਸਿੰਘ ਨਮੋਲ, ਰਵਿੰਦਰ ਸਿੰਘ ਚੀਮਾ, ਤਰਸੇਮ ਕੁਲਾਰ, ਘਣਸ਼ਾਮ ਕਾਂਸਲ, ਹਰਿੰਦਰ ਲਖਮੀਰਵਾਲਾ, ਜਗਦੇਵ ਸਿੰਘ, ਭਗਵੰਤ ਸਿੰਘ ਪਪਨੀ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

Check Also

ਸਪ੍ਰਿੰਗ ਬਲੌਸਮਜ਼ ਸਕੂਲ ਵਿਖੇ ਪੋਸਕੋ ਐਕਟ, 2012 ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਮਾਣਯੋਗ …

Leave a Reply