ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਦਿੱਲੀ ਦੀ ਅਗਨੀਪੱਥ ਸੰਸਥਾ ਵੱਲੋਂ ਪੱਤਰਕਾਰ ਰਮੇਸ਼ ਰਾਮਪੁਰਾ ਨੂੰ `ਸ਼ਾਨ-ਏ-ਸਮਾਜ`
ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਪੰਜਾਬ ਦਿਵਸ ਨੂੰ ਸਮਰਪਿਤ ਕੌਮਾਂਤਰੀ ਪੱਧਰ ਦੇ ਹੋਏ ਇਸ ਐਵਾਰਡ ਵੰਡ ਸਮਾਰੋਹ ਵਿੱਚ ਦੇਸ਼ ਦੇ 20 ਰਾਜਾਂ ਤੋਂ ਇਲਾਵਾ ਪੰਜ ਵੱਖ-ਵੱਖ ਦੇਸ਼ਾਂ ਤੋਂ 100 ਦੇ ਕਰੀਬ ਪ੍ਰਸਿੱਧ ਸਖਸ਼ੀਅਤਾਂ ਨੂੰ ਐਵਾਰਡ ਦਿੱਤੇ ਗਏ।
ਪੱਤਰਕਾਰ ਰਮੇਸ਼ ਰਾਮਪੁਰਾ ਵਲੋਂ ਪੱਤਰਕਾਰੀ ਦੇ ਖੇਤਰ ‘ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਅਗਨੀਪੱਥ ਸੰਸਥਾਂ ਦੇ ਪ੍ਰਧਾਨ ਮਹਿੰਦਰ ਕੁਮਾਰ ਲੂਥਰਾ ਵਲੋਂ ਉਨਾਂ ਦੀ ਇਸ ਐਵਾਰਡ ਲਈ ਚੋਣ ਕੀਤੀ ਗਈ ਹੈ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਮੇਸ਼ ਰਾਮਪੁਰਾ ਨੂੰ ਸਰਵੋਤਮ ਸੇਵਾ ਐਵਾਰਡ, ਜਰਨਲਿਜਮ ਐਵਾਰਡ ਆਫ ਐਕਸੀਲੈਂਸ, ਬੈਸਟ ਸਟੋਰੀ ਨਿਊਜ਼ ਰਾਈਟਰ ਐਵਾਰਡ, ਕਲਾ ਰਤਨ ਐਵਾਰਡ, ਕਲਾ ਸ੍ਰੀ ਐਵਾਰਡ ਅਤੇ ਆਲ ਇੰਡੀਆ ਸ਼ੌਰਿਆ ਐਵਾਰਡ ਤੋਂ ਇਲਾਵਾ ਹੋਰ ਅਨੇਕਾਂ ਐਵਾਰਡ ਤੇ ਮਾਣ-ਸਨਮਾਨ ਮਿਲ ਚੁੱਕੇ ਹਨ।ਰਮੇਸ਼ ਰਾਮਪੁਰਾ ਨੂੰ ਸ਼ਾਨ-ਏ-ਸਮਾਜ ਐਵਾਰਡ ਨਾਲ ਨਿਵਾਜਣ ਵਾਲਿਆਂ ਵਿੱਚ ਭੂਟਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਰਿੰਜਨ, ਪ੍ਰਸਿੱਧ ਚਿੱਤਰਕਾਰ ਭੁਪਿੰਦਰ ਸਿੰਘ ਨੰਦਾ, ਤਲਵਿੰਦਰ ਸਿੰਘ ਢਿੱਲੋਂ ਅਤੇ ਅਗਨੀਪੱਥ ਸੰਸਥਾ ਦੇ ਪ੍ਰਧਾਨ ਮਹਿੰਦਰ ਕੁਮਾਰ ਲੂਥਰਾ ਦੇ ਨਾਂ ਵਰਨਣਯੋਗ ਹਨ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media