ਮੋਗਾ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ ਨੂੰ ਪੰਜਾਬੀ ਜਰਨਲਿਸਟ ਭਵਨਦੀਪ ਸਿੰਘ ਪੁਰਬਾ ਦੀ ਨਿਰਦੇਸ਼ਨਾ ਹੇਠ ਤਿਆਰ
ਹੋਏ ‘ਮਹਿਕ ਵਤਨ ਦੀ ਲਾਈਵ’ ਦੇ ਦਫਤਰ ਵਿਖੇ ਗੁਰਮੇਲ ਸਿੰਘ ਪੁਰਬਾ (ਰਿਟਾਇਰ ਏ.ਏ.ਓ ਯੁਨਾਇਟਿਡ ਇੰਡਿਆ ਇਨਸ਼ੋਰਸੈਸ ਕੰਪਨੀ) ਵੱਲੋਂ ਦਰਸ਼ਕਾਂ ਦੀ ਹਾਜ਼ਰੀ ਵਿੱਚ ਰਲੀਜ ਕੀਤਾ ਗਿਆ।
ਪੰਜਾਬੀ ਨਾਟਕ ਦੇ ਨਿਰਦੇਸ਼ਕ ਤੇ ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਆਏ ਦਰਸ਼ਕਾਂ ਨੂੰ ਇਹ ਨਾਟਕ ਵੱਡੀ ਸਕਰੀਨ ‘ਤੇ ਵਿਖਾਇਆ ਗਿਆ।ਹਾਜ਼ਰ ਦਰਸ਼ਕਾਂ ਤੋਂ ਇਸ ਨਾਟਕ ਬਾਰੇ ਲਈ ਗਈ ਰਾਇ ਮਹਿਕ ਵਤਨ ਦੀ ਲਾਈਵ ਵੈਬ ਟੀ.ਵੀ ਦੇ ਪ੍ਰੋਗਰਾਮ ‘ਲੋਕ-ਰਾਇ’ ਦਾ ਹਿੱਸਾ ਬਣੇਗੀ।ਇਸ ਉਪਰੰਤ ਨਾਟਕ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਕਲਾਕਾਰਾਂ ਨੂੰ ਸਨਮਾਨ ਪੱਤਰ ਭੇਟ ਕੀਤੇ ਗਏ।
ਨਿਰਮਾਤਾ ਭਾਗਵੰਤੀ ਪੁਰਬਾ ਨੇ ਦੱਸਿਆ ਕਿ ਇਹ ਨਾਟਕ ‘ਕੱਲਰਫੁੱਲ ਦੀਵੇ’ ਜਿਥੇ ਚਾਈਨੀ ਦੀਵਿਆਂ ਦੀ ਬਜ਼ਾਏ ਦੇਸ਼ ਦੇ ਘੁਮਿਆਰਾਂ ਵਲੋਂ ਬਣਾਏ ਦੀਵੀਆਂ ਨੂੰ ਜਗਾਉਣ ਲਈ ਪ੍ਰੇਰਿਤ ਕਰਦਾ ਹੈ, ਉਥੇ ਇਹ ਮਿਹਨਤਕਸ਼ ਲੋਕਾਂ ਦੀ ਗਰੀਬੀ ਬਾਰੇ ਵੀ ਚਾਨਣਾ ਪਾਉਂਦਾ ਹੈ।
ਇਸ ਮੌਕੇ ਬਾਲ ਕਲਾਕਾਰ ਏਕਮਜੋਤ ਸਿੰਘ ਪੁਰਬਾ, ਬੇਬੀ ਉਮੰਗਦੀਪ ਕੋਰ ਪੁਰਬਾ, ਮੈਡਮ ਭਾਗਵੰਤੀ ਪੁਰਬਾ, ਗੁਰਮੇਲ ਸਿੰਘ, ਸ੍ਰੀਮਤੀ ਕਰਮਜੀਤ ਕੌਰ, ਬਲਸ਼ਰਨ ਸਿੰਘ, ਅਮਨਦੀਪ ਕੌਰ, ਚੰਦਨਪ੍ਰੀਤ ਕੌਰ, ਕਮਲਜੀਤ ਸਿੰਘ, ਢਾਡੀ ਸਾਧੂ ਸਿੰਘ ਧੰਮੂ, ਸ਼ਮਿੰਦਰ ਸਿੰਘ ਸੇਖਾ, ਇਕਬਾਲ ਖੋਸਾ, ਹਰਕੀਰਤ ਬੇਦੀ, ਸਨਦੀਪ ਕੌਰ ਬੇਦੀ, ਮੈਡਮ ਨਵਦੀਪ ਕੌਰ, ਗੁਰਕੀਰਤ ਬੇਦੀ, ਮਨਮੋਹਨ ਸਿੰਘ ਚੀਮਾ, ਸੁਖਦੀਪ ਸਿੰਘ ਸੋਨਾ ਅਤੇ ਰਾਜ ਸਿੰਘ ਸਿੱਧੂ ਆਦਿ ਹਾਜਰ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media