Friday, August 1, 2025
Breaking News

ਬਿਆਸ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ੋਅ 14 ਤੋਂ ਸ਼ੁਰੂ

ਦਰਿਆ ਵਿੱਚ ਲੱਗੇ ਸੈਟ ਨਾਲ ਆਵੇਗਾ ਰੌਸ਼ਨੀ ਤੇ ਆਵਾਜ਼ ਦਾ ਅਦਭੁੱਤ ਨਜ਼ਾਰਾ
ਜੰਡਿਆਲਾ/ ਬਿਆਸ, 8 ਨਵੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ PUNJ0811201912ਸੁਲਤਾਨਪੁਰ ਲੋੋਧੀ, ਡੇਰਾ ਬਾਬਾ ਨਾਨਕ ਅਤੇ ਉਹ ਸਥਾਨ ਜਿੰਨਾਂ ਨੂੰ ਗੁਰੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ, ਵਿਖੇ ਸਮਾਗਮ ਕਰਵਾਏ ਜਾ ਰਹੇ ਹਨ, ਉਥੇ ਬਿਆਸ ਅਤੇ ਸਤਲੁਜ ਦਰਿਆ ਵਿਚ ਰੌਸ਼ਨੀ ਅਤੇ ਆਵਾਜ਼ ਦੇ ਸੰਗਮ ਨਾਲ ਉਨਾਂ ਦੇ ਜੀਵਨ ਉਤੇ ਅਦਭੁਤ ਸ਼ੋਅ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਹਨ।ਆਪਣੀ ਤਰਾਂ ਦਾ ਇਹ ਵਿਲੱਖਣ ਸ਼ੋਅ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਹਿਯੋਗ ਨਾਲ ਉਕਤ ਦੋਵਾਂ ਦਰਿਆਵਾਂ ਵਿਚ ਪੈਂਦੇ ਹਰੇਕ ਜਿਲ੍ਹੇ ਵਿਚ ਕਰਵਾਏ ਜਾਣੇ ਹਨ।ਇਸ ਕੜੀ ਤਹਿਤ ਜਿਲ੍ਹੇ ਅੰਮ੍ਰਿਤਸਰ ਵਿਚੋਂ ਲੰਘਦੇ ਬਿਆਸ ਦਰਿਆ ਵਿਚ ਇਹ ਸ਼ੋਅ 14, 15 ਅਤੇ 16 ਨਵੰਬਰ ਨੂੰ ਜੀ.ਟੀ ਰੋਡ ਬਿਆਸ ਨਾਲ ਲੱਗਦੇ ਦਰਿਆ ਵਿਚ ਹੋਵੇਗਾ ਅਤੇ 19 ਨਵੰਬਰ ਨੂੰ ਇਕ ਰੋਜ਼ਾ ਸ਼ੋਅ ਵਜ਼ੀਦ ਭੁੱਲਰ ਵਿਚ ਕਰਵਾਇਆ ਜਾਵੇਗਾ।ਇਹ ਜਾਣਕਾਰੀ ਦਿੰਦੇ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਮੇਜਰ ਸੁਮਿਤ ਮੁੱਧ ਨੇ ਦੱਸਿਆ ਕਿ ਰੌਸ਼ਨੀ ਦਾ ਸੁਮੇਲ ਹੋਣ ਕਾਰਨ ਪਹਿਲੇ ਸ਼ੋਅ ਦਾ ਸਮਾਂ ਸ਼ਾਮ 6.00 ਵਜੇ ਦਾ ਅਤੇ ਦੂਸਰੇ ਸ਼ੋਅ ਦਾ ਸਮਾਂ 7 ਵਜੇ ਦਾ ਰਹੇਗਾ।
           ਉਨਾਂ ਦੱਸਿਆ ਕਿ ਉਕਤ ਸਮਾਗਮ ਵਿਚ ਪਹੁੰਚਣ ਵਾਲੀ ਸੰਗਤ ਨੂੰ ਧਿਆਨ ਵਿਚ ਰੱਖਦੇ ਹੋਏ ਰਸਤੇ, ਪਾਰਕਿੰਗ, ਰੌਸ਼ਨੀ, ਪੀਣ ਵਾਲੇ ਪਾਣੀ, ਬੈਠਣ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।ਉਨਾਂ ਇਸ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਅਤੇ ਕੰਮਾਂ ਦੀ ਵੰਡ ਕਰਦੇ ਹੋਏ ਡਿੳੂਟੀਆਂ ਲਗਾਈਆਂ।ਇਸ ਮਗਰੋਂ ਉਹ ਦੋਵਾਂ ਸਥਾਨਾਂ ਦਾ ਜਾਇਜ਼ਾ ਲੈਣ ਪਹੁੰਚੇ।
ਇਸ ਮੌਕੇ ਉਨਾਂ ਨਾਲ ਡੀ.ਐਸ.ਪੀ ਹਰਕ੍ਰਿਸ਼ਨ ਸਿੰਘ, ਤਹਿਸੀਲਦਾਰ ਨਾਇਬ ਤਹਿਸੀਲਦਾਰ, ਐਸ.ਡੀ.ਓ ਡਰੇਨਜ਼ ਐਕਸੀਅਨ ਲੋਕ ਨਿਰਮਾਣ ਵਿਭਾਗ, ਬੀ.ਡੀ.ਪੀ.ਓ ਰਈਆ, ਸਰਪੰਚ ਸਤਵਿੰਦਰ ਕੌਰ, ਐਸ.ਡੀ.ਓ ਜਲ ਸਰੋਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply