ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸ.ਕੰ.ਸ.ਸ.ਸਮਾਰਟ ਸਕੂਲ ਮਾਲ ਰੋਡ ਵਿਖੇ ਪੰਜਾਬ ਸਰਕਾਰ ਅਤੇ ਸਿੱਖਿਆ
ਵਿਭਾਗ ਦੀਆਂ ਹਦਾਇਤਾਂ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਦੋ ਦਿਨਾਂ ਰਾਜ ਪੱਧਰੀ ਮੁਕਾਬਲੇ ਕਰਵਾਏ ਗਏ।ਜਿਸ ਵਿਚ ਵੱਖ ਵੱਖ ਸਰਕਾਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਇਸ ਸਮਾਗਮ ਵਿਚ ਗੁਰਬਾਣੀ ਉਚਾਰਨ ਅਤੇ ਜਪੁਜੀ ਸਾਹਿਬ ਕੰਠ ਮੁਕਾਬਲੇ ਕਰਵਾਏ ਗਏ ।
ਗੁਰਬਾਣੀ ਉਚਾਰਨ ਮੁਕਾਬਲੇ ਵਿੱਚ ਮਿਡਲ ਵਰਗ ਤਹਿਤ ਪ੍ਰੀਤੀ ਨੇ ਪਹਿਲਾ ਸਥਾਨ, ਖੁਸ਼ਮੀਤ ਕੌਰ ਨੇ ਦੂਜਾ ਅਤੇ ਸੁਖਹਰਮਨਪ੍ਰੀਤ ਸਿੰਘ ਅਤੇ ਮਹਿਕਪ੍ਰੀਤ ਕੌਰ ਨੇ ਤੀਜਾ ਸਥਾਨ, ਹਾਈ ਵਰਗ ਵਿਚ ਗੁਰਸ਼ਰਨ ਸਿੰਘ ਨੇ ਪਹਿਲਾ ਸਥਾਨ, ਜੋਧਬੀਰ ਸਿੰਘ ਨੇ ਦੂਜਾ ਅਤੇ ਰਾਜਬੀਰ ਕੌਰ ਅਤੇ ਬੂਟਾ ਸਿੰਘ ਨੇ ਤੀਜਾ ਸਥਾਨ ਅਤੇ ਸੀਨੀਅਰ ਵਰਗਵਿਚਮਨਿੰਦਰ ਸਿੰਘ ਨੇ ਪਹਿਲਾ, ਸਿਮਰਨ ਕੌਰ ਅਤੇ ਗੁਰਵਿੰਦਰ ਸਿੰਘ ਨੇ ਦੂਜਾ ਅਤੇ ਕਰਨਦੀਪ ਸਿੰਘ ਅਤੇ ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਸ਼ਲਾਘਾਯੋਗ ਜਿੱਤ ਦਰਜ਼ ਕੀਤੀ।
ਜਪੁਜੀ ਸਾਹਿਬ ਕੰਠ ਮੁਕਾਬਲੇ ਵਿੱਚ ਮਿਡਲ ਵਰਗ ਅਧੀਨ ਰਾਜਪ੍ਰਤਾਪ ਸਿੰਘ ਨੇ ਪਹਿਲਾ ਸਥਾਨ, ਆਕਾਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਗੁਰਸਾਹਿਬ ਸਿੰਘ ਅਤੇ ਪਾਇਲ ਨੇ ਤੀਜਾ ਸਥਾਨ, ਹਾਈ ਵਰਗ ਵਿਚ ਲਵਪ੍ਰੀਤ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਪਹਿਲਾ ਸਥਾਨ, ਗੁਰਜਿੰਦਰ ਸਿੰਘ ਅਤੇ ਹਰਸ਼ਦੀਪ ਕੌਰ ਨੇ ਦੂਜਾ ਅਤੇ ਅਮਨਪ੍ਰੀਤ ਸਿੰਘ ਅਤੇ ਬੂਟਾ ਸਿੰਘ ਨੇ ਤੀਜਾ ਸਥਾਨ ਅਤੇ ਸੀਨੀਅਰ ਵਰਗ ਵਿਚ ਕਰਨਦੀਪ ਸਿੰਘਨੇ ਪਹਿਲਾ, ਰਮਨਪ੍ਰੀਤ ਕੋਰ ਅਤੇ ਸਿਮਰਨਜੀਤ ਕੋਰ ਨੇ ਦੂਜਾ ਅਤੇ ਰਾਜਬੀਰ ਕੋਰ ਅਤੇ ਮਨਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਜੀਵਨ ਅਤੇ ਫਲਸਫਿਆਂ ‘ਤੇ ਚਾਨਣਾ ਪਾਇਆ ਅਤੇ ਉਹਨਾਂ ਵੱਲੋਂ ਦੱਸੇ ਗੁਰਮਤਿ ਦੇ ਮਾਰਗ ਤੇ ਚੱਲ ਕੇ ਜੀਵਨ ਨੂੰ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ।
ਸਮਾਗਮ ਦੇ ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕਰਦੇ ਹੋਏ ਹਮੇਸ਼ਾਂ ਪੂਰੀ ਲਗਨ ਨਾਲ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।ਸਮਾਗਮ ਦੇ ਮੁੱਖ ਪ੍ਰਬੰਧਕ ਸ੍ਰੀਮਤੀ ਕੁਲਬੀਰ ਕੌਰ ਅਤੇ ਸ੍ਰੀਮਤੀ ਹਰਜਿੰਦਰ ਕੌਰ ਸਨ।ਜੱਜ ਸਾਹਿਬਾਨ ਦੀ ਭੂਮਿਕਾ ਸ੍ਰੀਮਤੀ ਹਰਜਿੰਦਰ ਕੌਰ (ਸੰਗੀਤ ਲੈਕ.), ਮਿਸ ਆਦਰਸ਼ ਸ਼ਰਮਾ, ਨਰਿੰਦਰ ਸਿੰਘ ਤਬਲਾ, ਸਤਿੰਦਰ ਸਿੰਘ (ਸ਼ਿਵਾਲਾ ਸਕੂਲ), ਦਿਲਬਾਗ ਸਿੰਘ (ਮੁਸਤਫਾਬਾਦ), ਸ੍ਰੀਮਤੀ ਮਨਦੀਪ ਬੱਲ ਅਤੇ ਸ੍ਰੀਮਤੀ ਬਿਮਲਾ।ਮੀਡੀਆ ਕੰਟਰੋਲ ਦੀ ਜਿੰਮੇਵਾਰੀ ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਅਲਕਾ ਰਾਣੀ ਸ਼ਰਮਾ, ਪਰਮ ਆਫਤਾਬ ਸਿੰਘ ਨੇ ਨਿਭਾਈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media