ਲੌਂਗੋਵਾਲ, 8 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਸਵਤੀ ਵਿੱਦਿਆ ਮੰਦਰ ਸੀਨੀ. ਸੈਕੰਡਰੀ ਸਕੂਲ ਚੀਮਾਂ ਦੇ
ਵਿਦਿਆਰਥੀਆਂ ਨੇ 65ਵੀਆਂ ਪੰਜਾਬ ਸਕੂਲ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਕੁੱਲ 73 ਗੋਲਡ ਮੈਡਲ ਜਿੱਤੇ।ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ ਤੰਗ-ਥਾ ਖੇਡ ਵਿੱਚ 6 ਗੋਲਡ ਮੈਡਲ, ਜੀਤ-ਕੁਨ-ਡੂ ਖੇਡ ਵਿੱਚ 21 ਗੋਲਡ ਮੈਡਲ, ਤੰਗ-ਸੂ-ਡੂ ਵਿੱਚ 16 ਗੋਲਡ ਮੈਡਲ, ਯੂਗ-ਮੁਨ-ਡੂ ਵਿੱਚ 12 ਗੋਲਡ ਮੈਡਲ, ਸਕੇਅ-ਮਾਰਸ਼ਲ-ਆਰਟ ਵਿੱਚ 10 ਗੋਲਡ ਮੈਡਲ, ਯੂਨੀ-ਫਾਈਟ ਵਿੱਚ 7 ਗੋਲਡ ਮੈਡਲ ਅਤੇ ਬੈਲਟ ਰੈਸਲਿੰਗ ਵਿੱਚ 1 ਗੋਲਡ ਮੈਡਲ ਸਮੇਤ ਕੁੱਲ 73 ਗੋਲਡ ਮੈਡਲ ਪ੍ਰਾਪਤ ਕੀਤੇ।ਇਸ ਮੋਕੇ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ, ਮੈਡਮ ਕਮਲ ਗੋਇਲ ਨੇ ਸਨਮਾਨਿਤ ਕੀਤਾ।ਇਹਨਾਂ ਖਿਡਾਰੀਆਂ ਵਿਚੋਂ ਕਈ ਵਿਦਿਆਰਥੀਆ ਨੇ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਵੀ ਪੁਜੀਸ਼ਨਾਂ ਹਾਸਲ ਕੀਤੀਆਂ।
ਪ੍ਰਿੰਸੀਪਲ ਰਾਕੇਸ਼ ਕੁਮਾਰ, ਮੈਡਮ ਕਮਲ ਗੋਇਲ ਨੇ ਸਟੇਟ ਤੇ ਨੈਸ਼ਨਲ ਪੱਧਰੀ ਖੇਡ ਮੁਕਾਬਲਿਆਂ ਵਿੱਚ ਚੰਗੇ ਪ੍ਰਦਰਸ਼ਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਕੋਚ ਪਰਮਜੀਤ ਸਿੰਘ, ਅਵਤਾਰ ਸਿੰਘ, ਮਨਜਿੰਦਰ ਸਿੰਘ, ਗੁਰਜੰਟ ਕੋਰ, ਅਸ਼ੋਕ ਕੁਮਾਰ, ਗਗਨਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media