ਲੌਂਗੋਵਾਲ, 8 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਸੰਗਰੂਰ ਵਿਖੇ
ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬਾਗੀ ਦੀ ਅਗਵਾਈ ਹੇਠ ਸਮੂਹ ਮੈਂਬਰਾਂ ‘ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅਤੇ ਭਗਤ ਨਾਮਦੇਵ ਜੀ ਦੇ 749ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੱਡੀਆਂ ਤੇ ਚਮੜੀ ਦੇ ਰੋਗਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਮੁੱਖ ਗ੍ਰੰਥੀ ਭਾਈ ਕੁਲਵੰਤ ਸਿੰਘ ਬੁਰਜ ਵਲੋਂ ਅਰਦਾਸ ਕਰਨ ਉਪਰੰਤ ਸੰਗਰੂਰ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਪ੍ਰਧਾਨ ਸੁਰੇਸ਼ ਗੁਪਤਾ ਅਤੇ ਸਵਰਨ ਗੈਸ ਇਜੰਸੀ ਦੇ ਮਾਲਕ ਕੈਪਟਨ ਅਮਰਜੀਤ ਸਿੰਘ ਹੋਰਾਂ ਵਲੋਂ ਨੇ ਸਾਂਝੇ ਤੌਰ ‘ਤੇ ਕੀਤਾ।ਉਨ੍ਹਾਂ ਨਾਲ ਖਜਾਨਚੀ ਦੇਸਰਾਜ ਸਿੰਘ ਰੱਖਰਾਓ, ਮਨਜੀਤ ਸਿੰਘ ਬੇਦੀ, ਜਸਵਿੰਦਰ ਸਿੰਘ ਕਾਕਾ, ਰੁਪਿੰਦਰ ਸਿੰਘ ਤੱਗੜ, ਮਾ. ਰਜਿੰਦਰ ਸਿੰਘ ਤੱਗੜ, ਦਰਸਨ ਸਿੰਘ ਰਤਨ, ਬਲਦੇਵ ਸਿੰਘ ਰਤਨ, ਬਲਬੀਰ ਸਿੰਘ ਸਿੱਧੂ ਅਤੇ ਜਸਪਾਲ ਸਿੰਘ ਗਿੱਲ ਆਦਿ ਸ਼ਖਸੀਅਤਾਂ ਸ਼ਾਮਲ ਸਨ।ਕੈਂਪ ਦੌਰਾਨ ਕੋਲੰਬੀਆ ਏਸ਼ੀਆ ਹਸਪਤਾਲ ਪਟਿਆਲਾ ਤੋਂ ਹੱਡੀਆਂ ਦੇ ਮਾਹਿਰ ਸਰਜਨ ਡਾਕਟਰ ਵਿਸ਼ਵ ਗੋਇਲ ਅਤੇ ਚਮੜੀ ਰੋਗਾਂ ਦੇ ਮਾਹਰ ਪਲਾਸਟਿਕ ਸਰਜਨ ਡਾਕਟਰ ਦਿਨਕਰ ਸੂਦ ਦੀ ਟੀਮ ਵਲੋਂ ਆਏ 150 ਦੇ ਕਰੀਬ ਮਰੀਜ਼ਾਂ ਦਾ ਚੈਕਅਪ ਕੀਤਾ ਗਿਆ।
ਇਸ ਮੌਕੇ ਗੁਰਿੰਦਰਜੀਤ ਸਿੰਘ ਵਾਲੀਆ, ਹਰਬੰਸ ਸਿੰਘ ਗਰਚਾ, ਬਲਵੰਤ ਸਿੰਘ ਜੋਗਾ, ਸੁਖਵਿੰਦਰ ਸਿੰਘ ਸੋਢੀ, ਲਾਭ ਸਿੰਘ ਸੰਧੂ, ਸੁਧੀਰ ਵਾਲੀਆ, ਸੁਰਿੰਦਰ ਸਰਮਾ, ਭਾਰਤ ਭੂਸ਼ਨ, ਸਕਤੀਪਾਲ ਸਿੰਘ ਮਿੱਤਲ, ਕਰਮਜੀਤ ਸਿੰਘ ਕੈਂਥ, ਭਾਈ ਕੇਵਲ ਸਿੰਘ, ਗੁਰਪ੍ਰੀਤ ਸਿੰਘ ਰਿੰਕਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media