ਸੰਗਰੂਰ/ ਲੌਂਗੋਵਾਲ, 9 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ
ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਅੰਕੁਰ ਮਹਿੰਦਰੂ ਵਲੋਂ ਵਿੱਤੀ ਸਾਲ 2019-20 ਲਈ ਬੇਟੀ ਬਚਾਓ, ਬੇਟੀ ਪੜਾਓ ਸਕੀਮ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੇ ਵੱਖ-ਵੱਖ ਵਿਭਾਗਾਂ ਦੇ ਮੈਬਰਾਂ ਦੀ ਮੀਟਿੰਗ ਕਰਵਾਈ ਗਈ।ਜਿਸ ਦੌਰਾਨ ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ ਵੱਲੋਂ ਲਿੰਗ ਅਨੁਪਾਤ ਨੂੰ ਸੁਧਾਰਨ ਲਈ ਅਤੇ ਕੁੜੀਆਂ ਨੂੰ ਹਰ ਖੇਤਰ ਵਿੱਚ ਅੱਗੇ ਲਿਆਉਣ ਲਈ ਹਰ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ।ਉਨ੍ਹਾਂ ਵਿਭਾਗਾਂ ਦੇ ਟਾਸਕ ਫੋਰਸ ਮੈਬਰਾਂ ਨੂੰ ਜਿਵੇਂ ਸਿਹਤ ਵਿਭਾਗ ਨੂੰ ਪੀ.ਸੀ.ਪੀ.ਐਨ.ਡੀ.ਟੀ ਐਕਟ ਦੀ ਸਖ਼ਤ ਪਾਲਣਾ ਅਤੇ ਸਟਿੰਗ ਅਪਰੇਸ਼ਨ ਕਰਨ, ਸਿੱਖਿਆ ਵਿਭਾਗ ਨੂੰ ਬੇਟੀਆਂ ਦੀ ਪੜ੍ਹਾਈ ਸਬੰਧੀ ਪ੍ਰਚਾਰ ਕਰਦੇ ਹੋਏ ਵਾਲ ਪੈਂਟਿੰਗ, ਕੁੜੀਆਂ ਨੂੰ ਹਰ ਖੇਤਰ ਵਿੱਚ ਅੱਗੇ ਲੈ ਕੇ ਆਉਣ ਲਈ ਮੁਕਾਬਲੇ ਕਰਵਾਉਣ, ਰੈਲੀਆਂ ਕਰਵਾਉਣ ਅਤੇ ਆਤਮ ਰੱਖਿਆ ਲਈ ਪੁਲਿਸ ਵਿਭਾਗ ਨਾਲ ਤਾਲਮੇਲ ਕਰਕੇ ਵਿਸ਼ੇਸ਼ ਟ੍ਰੇਨਿੰਗ ਕਰਵਾਉਣ ਲਈ ਕਿਹਾ।
ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ ਵੱਲੋ ਨਿਆਂ ਪਾਲਕਾਂ ਵਿਭਾਗ ਨੂੰ ਪੋਕਸੋ ਐਕਟ ਦੀ ਜਾਗਰੂਕਤਾ ਪੈਦਾ ਕਰਨ, ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰਾਂ ਨੂੰ ਬੇਟੀ ਬਚਾਓ ਅਤੇ ਬੇਟੀ ਪੜਾਓ ਸਬੰਧੀ ਵਿਸ਼ੇਸ਼ ਉਪਰਾਲੇ ਕਰਨ ਅਤੇ ਪੁਲਿਸ ਵਿਭਾਗ ਨੂੰ ਬੇਟੀਆਂ ਦੀ ਸੁਰੱਖਿਆ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ।
ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਪ੍ਰਧਾਨ ਮੈਡੀਕਲ ਐਸੋਸੀਏਸ਼ਨ ਡਾ. ਨਿਰਪਾਲ ਸਿੰਘ, ਰਜਿਸਟਰਾਰ ਭਾਈ ਗੁਰਦਾਸ ਕਾਲਜ ਆਰ.ਏ ਬਾਂਸਲ, ਡਾ. ਰਵਿੰਦਰ ਕਲੇਰ ਸਿਹਤ ਵਿਭਾਗ, ਸਿੱਖਿਆ ਵਿਭਾਗ, ਕਾਨੂੰਨੀ ਸੇਵਾਵਾਂ ਵਿਭਾਗ, ਪੁਲਿਸ ਵਿਭਾਗ, ਐਨ.ਜੀ.ਓ ਅਤੇ ਸਮੂਹ ਸੀ.ਡੀ.ਪੀ.ਓ ਹਾਜ਼ਰ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media