Saturday, September 19, 2026

550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ – ਅੰਗਹੀਣਾਂ ਲਈ ਮੁਫਤ ਕੈਂਪ 10 ਨੂੰ

ਸੰਗਰੂਰ/ ਲੌਂਗੋਵਾਲ, 9 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਤ ਹਰਚੰਦ ਸਿੰਘ ਲੌਂਗੋਵਾਲ ਇੰਸਟੀਚਿਊਟ ਆਫ PUNJ0911201918ਇੰਜੀਨਿਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ ਵਿਖੇ ਟੈਕਨੀਕਲ ਵਿਭਾਗ ਵਿਚ ਬਤੌਰ ਲੈਬ ਅਟੈਂਡੈਂਟ ਅਤੇ ਉਘੇ ਸਮਾਜ ਸੇਵੀ, ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਲੌਂਗੋਵਾਲ ਦੇ ਸੀਨੀਅਰ ਆਗੂ ਮਦਨ ਮੋਹਨ ਜੀ ਦੀ ਸੜਕ ਦੁਰਘਟਨਾ ਵਿੱਚ ਬੇਵਖਤੀ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਮਲਜੀਤ ਸਿੰਘ (ਵਿੱਕੀ) ਨੇ ਦੱਸਿਆ ਕਿ ਮਦਨ ਮੋਹਨ ਬਹੁਤ ਹੀ ਮਿਹਨਤੀ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ, ਜੋ ਬਿਨਾਂ ਕਿਸੇ ਵੀ ਭੇਦ-ਭਾਵ ਦੇ ਹਰ ਸਮਾਜਿਕ ਖੇਤਰ ਵਿੱਚ ਹੋ ਰਹੀਆਂ ਗਤੀਵਿਧੀਆਂ ਬੂਟੇ ਲਗਾਉਣਾ, ਲੋੜਵੰਦਾਂ ਦੀ ਮਦਦ ਕਰਦੇ ਹੋਏ ਉਨ੍ਹਾਂ ਤੱਕ ਕੱਪੜੇ ਪਹੁੰਚਾਉਣਾ, ਈਵਨਿੰਗ ਸਕੂਲ ਵਿੱਚ ਬੱਚਿਆਂ ਨੂੰ ਮੁਫਤ ਪੜ੍ਹਾਉਣਾ ਅਤੇ ਝੁੱਗੀ-ਝੋਂਪੜੀ ਵਾਲੇ ਬੱਚਿਆਂ ਦੀ ਮਦਦ ਕਰਨਾ ਆਦਿ।ਮਦਨ ਮੋਹਨ ਦੇ ਇਸ ਫਾਨੀ ਸੰਸਾਰ ਤੋਂ ਤੁਰ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸਲਾਇਟ ਲੌਂਗੋਵਾਲ, ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈੈ। ਉਨ੍ਹਾਂ ਕਿਹਾ ਕਿ ਆਜ਼ਾਦ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਵੱਲੋਂ ਜੋ 10 ਨਵੰਬਰ ਨੂੰ ਅੰਗਹੀਣਾਂ ਲਈ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ, ਇਹ ਕੈਂਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅਤੇ ਮਦਨ ਮੋਹਨ ਜੀ ਨੂੰ ਯਾਦ ਕਰਦਿਆਂ ਆਯੋਜਨ ਕੀਤਾ ਜਾਵੇਗਾ।
            ਇਸ ਮੌਕੇ ਆਜਾਦ ਹੈਂਡੀਕੈਪਡ ਐਸ਼ੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਚਮਕੌਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਇਸ ਕੈਂਪ ਵਿੱਚ ਅੰਗਹੀਣਾਂ ਲਈ ਟਰਾਈ-ਸਾਈਕਲ, ਵੀਲ੍ਹ ਚੇਅਰ, ਭੌੜੀਆਂ, ਕੈਲੀਪਰ, ਨਕਲੀ-ਅੰਗ, ਸੁਣਨ ਵਾਲੀਆਂ ਮਸ਼ੀਨਾਂ ਆਦਿ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ ਅਤੇ ਅੰਗਹੀਣ ਵਿਆਕਤੀ ਅਧਾਰ ਕਾਰਡ ਦੀ ਕਾਪੀ, ਅੰਗਹੀਣਤਾ ਸਰਟੀਫਿਕੇਟ ਕਾਪੀ ਅਤੇ ਇਕ ਫੋਟੋ ਨਾਲ ਲੈ ਕੇ ਆਉਣ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply