Friday, August 7, 2026

‘ਨਮਸਕਾਰ ਗੁਰਦੇਵ ਕੋ’ ਪੁਸਤਕ ਧਾਰਮਿਕ ਪ੍ਰਮੁੱਖ ਸਖ਼ਸ਼ੀਅਤਾਂ ਨੇ ਕੀਤੀ ਲੋਕ ਅਰਪਣ

ਅੰਮ੍ਰਿਤਸਰ, 10 ਨਵੰਬਰ- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਗਏ PUNJ1011201909ਸਰਬ ਧਰਮ ਸੰਵਾਦ ਸਮਾਗਮ ਦੌਰਾਨ ਦਿਲਜੀਤ ਸਿੰਘ ਬੇਦੀ ਵਲੋਂ ਸੰਪਾਦਕ ਸਿੱਖ ਇਤਿਹਾਸ ਰੀਸਰਚ ਬੋਰਡ ਦੀ ਪ੍ਰਕਾਸ਼ਿਤ ਪੁਸਤਕ “ਨਮਸਕਾਰ ਗੁਰਦੇਵ ਕੋ” ਪ੍ਰਮੁੱਖ ਧਾਰਮਿਕ ਸਖਸ਼ੀਅਤਾਂ ਨੇ ਰਲੀਜ਼ ਕੀਤੀ।
    ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੁਸਤਕ ਰਲੀਜ਼ ਸਮੇਂ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਮੌਜੂਦ ਸਨ।
ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਵੱਡ ਅਕਾਰੀ ਕਿਤਾਬ ਵਿੱਚ ਨਾਮਵਰ 50 ਵਿਦਵਾਨਾਂ ਦੇ ਗੁਰੂ ਨਾਨਕ ਸਾਹਿਬ ਦੇ ਬਹੁਪੱਖੀ ਜੀਵਨ ਦਰਸ਼ਨ ਨਾਲ ਸਬੰਧਤ ਖੋਜ ਭਰਪੂਰ ਲੇਖਾਂ ਦਾ ਸੰਗ੍ਰਹਿ ਹੈ।ਉਨ੍ਹਾਂ ਕਿਹਾ ਕਿ 600 ਪੰਨਿਆਂ ਦੇ ਵਾਲੀ ਇਸ ਪੁਸਤਕ ਦੇ ਸਹਿ ਸੰਪਾਦਕ ਰਾਜਵਿੰਦਰ ਸਿੰਘ ਜੋਗਾ ਤੇ ਅਰਮਨਦੀਪ ਸਿੰਘ ਸਕਾਲਰਾਂ ਹਨ।ਪੁਸਤਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਦਰਸ਼ਨ, ਬਾਣੀ ਅਤੇ ਯਾਤਰਾਵਾਂ ਸਬੰਧੀ ਖੋਜ ਭਰਪੂਰ ਸਮੱਗਰੀ ਪਾਠਕਾਂ ਨੂੰ ਪੜ੍ਹਨ ਨੂੰ ਮਿਲੇਗੀ।
         ਇਸ ਮੌਕੇ ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਮਨਜੀਤ ਸਿੰਘ ਭੂਰਾਕੋਨਾ, ਭਾਈ ਗੁਰਚਰਨ ਸਿੰਘ ਗਰੇਵਾਲ ਜਗਰਾਉ, ਕਥਾਵਾਚਕ ਕਰਨੈਲ ਸਿੰਘ ਗਰੀਬ, ਬਲਬੀਰ ਸਿੰਘ ਚੰਗਿਆੜਾ ਕਨੇਡਾ ਨਿਵਾਸੀ, ਗੁਰਿੰਦਰ ਸਿੰਘ ਮਥਰੇਵਾਲ, ਹਰਜਿੰਦਰ ਸਿੰਘ ਕੈਰੋਵਾਲ, ਕੁਲਵਿੰਦਰ ਸਿੰਘ ਰਮਦਾਸ ਤੇ ਵਰਿੰਦਰ ਸਿੰਘ ਠਰੂ ਹਾਜ਼ਰ ਸਨ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply