Monday, April 20, 2026

ਪਰਕਸ ਵਲੋਂ ‘ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ’ ਪੁਸਤਕ ਰਲੀਜ਼

ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਸਣੀਆਂ) – ਸਥਾਨਕ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ PUNJ1011201915ਪੰਜਾਬੀ ਰਾਈਟਰਜ਼ ਕੋਆਪਰੇਟਿਵ ਲਿਮਟਿਡ ਲੁਧਿਆਣਾ/ਅੰਮ੍ਰਿਤਸਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ ‘ਗੁਰੂ ਨਾਨਕ ਬਾਣੀ : ਸਰੋਕਾਰ ਅਤੇ ਪੈਗ਼ਾਮ’ ਰਲੀਜ਼ ਕੀਤੀ ਗਈ। ਡਾ. ਬਿਕਰਮ ਸਿੰਘ ਘੁੰਮਣ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਦੁਆਰਾ ਸੰਪਾਦਿਤ ਇਸ ਪੁਸਤਕ ਵਿੱਚ ਡੇਢ ਦਰਜਨ ਤੋਂ ਵੱਧ ਸ੍ਰੀ ਗੁਰੂ ਨਾਨਕ ਜੀ ਦੇ ਜੀਵਨ, ਦਰਸ਼ਨ, ਬਾਣੀਆਂ ਅਤੇ ਯਾਤਰਾਵਾਂ ਨਾਲ ਸੰਬੰਧਿਤ ਚੋਟੀ ਦੇ ਵਿਦਵਾਨਾਂ ਦੇ ਖੋਜ ਭਰਪੂਰ ਲੇਖ ਪ੍ਰਕਾਸ਼ਿਤ ਕੀਤੇ ਗਏ ਹਨ।
    ਸਮਾਗਮ ਦੀ ਪ੍ਰਧਾਨਗੀ ਡਾ. ਬਿਕਰਮ ਸਿੰਘ ਘੁੰਮਣ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਸੁਹਿੰਦਰਬੀਰ ਸਿੰਘ, ਯਸ਼ਪਾਲ ਝਬਾਲ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕੀਤੀ।ਹਾਜ਼ਰ ਵਿਦਵਾਨਾਂ ਨੇ ਗੁਰੂ ਜੀ ਦੇ ਜੀਵਨ, ਦਰਸ਼ਨ ਤੇ ਪੁਸਤਕ ਬਾਰੇ ਭਰਪੂਰ ਚਰਚਾ ਕੀਤੀ।ਇਸ ਪੁਸਤਕ ਦੀ ਪ੍ਰਕਾਸ਼ਨਾਂ ਲਈ ਅਵਤਾਰ ਸਿੰਘ ਸਪਰਿੰਗਫੀਲਡ (ਓਹਾਇਹੋ ਸਟੇਟ) ਯੂ.ਐਸ.ਏ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪੁਸਤਕ ਪ੍ਰਕਾਸ਼ਿਤ ਹੋਈ ਹੈ।
ਆਜ਼ਾਦ ਬੁਕ ਡੀਪੋ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਅਸਟਰੇਲੀਆ ਨਿਵਾਸੀ ਗਿਆਨੀ ਸੰਤੋਖ ਦੀ ਪੁਸਤਕ ‘ਕੁਝ ਏਧਰੋਂ ਕੁਝ ਓਧਰੋਂ’ ਵੀ ਰਲੀਜ਼ ਕੀਤੀ ਗਈ।    ਮੰਚ ਸੰਚਾਲਨ ਮਰਕਸਪਾਲ ਗੁਮਟਾਲਾ ਨੇ ਕੀਤਾ।
    ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮਨਮੋਹਨ ਸਿੰਘ ਢਿੱਲੋਂ, ਗਿਆਨ ਸਿੰਘ ਸੱਗੂ, ਡਾ. ਕਸ਼ਮੀਰ ਸਿੰਘ, ਕੈਪਟਨ ਰਵੇਲ ਸਿੰਘ, ਬਲਵੰਤ ਸਿੰਘ ਵਲੀਪੁਰ, ਜਗਜੀਵਨ ਸਿੰਘ, ਇੰਜ. ਮਨਜੀਤ ਸਿੰਘ ਸੈਣੀ, ਇੰਜ. ਦਲਜੀਤ ਸਿੰਘ ਕੋਹਲੀ, ਕੁਲਦੀਪ ਸਿੰਘ ਆਜ਼ਾਦ ਬੁੱਕ ਡੀਪੋ, ਚਰਨਜੀਤ ਕੌਰ, ਪਮਿੰਦਰ ਕੌਰ, ਮਾਈਕਲ ਰਾਹੁਲ, ਸਕੂਲ ਸਟਾਫ਼ ਮੈਂਬਰਾਨ ਤੇ ਵਿਦਿਆਰਥੀ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply