Saturday, March 14, 2026

ਅਰਦਾਸਾਂ ਨੂੰ ਪੈ ਗਿਆ ਬੂਰ ਜੀ….

ਸਦੀਆਂ ਦੀਆਂ ਅਰਦਾਸਾਂ ਨੂੰ ਪੈ ਗਿਆ ਬੂਰ ਜੀ,
ਬਾਬੇ ਨਾਨਕ ਦੇ ਅਸਥਾਨ ਨੂੰ ਹੁਣ ਦੇਖਾਂਗੇ ਜ਼ਰੂਰ ਜੀ।

ਸਰਕਾਰਾਂ ਨੇ ਰਲ-ਮਿਲ ਵਿਉਂਤ ਬਣਾਈ ਜੀ
ਦਰਸ਼ਨਾਂ ਲਈ ਕੋਰੀਡੋਰ ਤਿਆਰ ਕਰਵਾਈ ਜੀ।

ਕੰਮ ਚਲ ਰਿਹਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਜੀ
ਕਮਰਕੱਸ ਲਈ ਜਨਤਾ ਨੇ ਵੀ ਸਰਕਾਰਾਂ ਦੇ ਨਾਲ ਜੀ।

ਡੇਰਾ ਰੋਡ ਦੀਆਂ ਇਮਾਰਤਾਂ ਨੂੰ ਸੁੰਦਰ ਬਣਵਾਇਆ ਜੀ
ਇਤਿਹਾਸਿਕ ਫੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਜੀ।

ਟੈਂਟ-ਸਿਟੀ ਆਈਆਂ ਸੰਗਤਾਂ ਲਈ ਤਿਆਰ ਜੀ
ਤਾਂ ਜੋ ਹੋਵੇ ਨਾ ਏਥੇ ਆ ਕੇ ਕੋਈ ਦੁਸ਼ਵਾਰ ਜੀ।

ਵਾਹਿਗੁਰੂ ਦੀ ਕ੍ਰਿਪਾ ਨਾਲ ਚੱਲ ਰਿਹਾ ਸਭ ਕੰਮ ਜੀ
ਬਾਬਾ ਨਾਨਕ ਦਰਸ਼ਨਾਂ ਲਈ ਆਪ ਸੁਨੇਹੇ ਰਿਹਾ ਘੱਲ ਜੀ।

ਸਦੀਆਂ ਦੀਆਂ ਅਰਦਾਸਾਂ ਨੂੰ ਪੈ ਗਿਆ ਬੂਰ ਜੀ
ਬਾਬੇ ਨਾਨਕ ਦੇ ਅਸਥਾਨ ਨੂੰ ਹੁਣ ਦੇਖਾਂਗੇ ਜ਼ਰੂਰ ਜੀ।
Rajinder Pal Kaur Sandhu

 

ਰਜਿੰਦਰ ਪਾਲ ਕੌਰ ਸੰਧੂ
ਐਮ.ਐਸ.ਸੀ ਕੈਮਿਸਟਰੀ (ਬੀ.ਐਡ)
ਈ.ਟੀ.ਟੀ, ਅਧਿ. ਸ. ਪ੍ਰਾ.ਸ ਸ਼ੁਕਰਪੁਰਾ
ਬਟਾਲਾ (ਗੁਰਦਾਸਪੁਰ)

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply