ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਅੱਜ 14 ਤੋਂ 16 ਨਵੰਬਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ
ਦੇ ਫਲ਼ਸਫੇ ‘ਤੇ ਆਧਾਰਿਤ ਫਲੋਟਿੰਗ ਲਾਇਟ ਐਡ ਸਾਊਡ ਸ਼ੋਅ ਬਿਆਸ ਦਰਿਆ ਦੇ ਕੰਢੇ ਨੇੜੇ ਜੀ.ਟੀ ਰੋਡ ਬਿਆਸ ਵਿਖੇ ਕਰਵਾਇਆ ਜਾ ਰਿਹਾ ਹੈ।
ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸ਼ੋਅ 14 ਤੋ 16 ਨਵੰਬਰ ਤੱਕ ਚੱਲੇਗਾ।ਉਨ੍ਹਾਂ ਦੱਸਿਆ ਇਸ ਸ਼ੋਅ ਦਾ ਸਮਾਂ ਸ਼ਾਮ 6:30 ਵਜੋ ਤੋ 7:45 ਤੱਕ ਅਤੇ ਰਾਤੀ 7:50 ਤੋ 9:00 ਵਜੇ ਤੱਕ ਹੋਵੇਗਾ।ਢਿਲੋਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ੋਅ ਨੂੰ ਜ਼ਰੂਰ ਦੇਖਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਧਾਰਨੀ ਬਣਨ।
Punjab Post Daily Online Newspaper & Print Media