Friday, August 14, 2026

ਖੇਤੀ ਵਿਚ ਪਾਣੀ ਦੀ ਬਚਤ ਲਈ ਵਰਕਸ਼ਾਪ ਅੱਜ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ) – ਭਾਰਤ ਸਰਕਾਰ ਵੱਲੋਂ ਪਾਣੀ ਦੀ ਦੁਰਵਰਤੋਂ ਰੋਕਣ ਅਤੇ ਲੋਕਾਂ ਨੂੰ ਪਾਣੀ ਸੰਜਮ 550 Years Beinਨਾਲ ਵਰਤੋਂ ਕਰਨ ਲਈ ਕਾਇਮ ਕੀਤੇ ਗਏ ‘ਨੈਸ਼ਨਲ ਵਾਟਰ ਮਿਸ਼ਨ’ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਖੇਤੀ ਵਿਚ ਪਾਣੀ ਦੀ ਬਚਤ ਲਈ ਇਕ ਰੋਜ਼ਾ ਵਰਕਸ਼ਾਪ 14 ਨਵੰਬਰ ਨੂੰ ਅੰਮ੍ਰਿਤਸਰ ਵਿਚ ਕਰਵਾਈ ਜਾ ਰਹੀ ਹੈ।ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ਼ਿਵਲਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਪੰਜਾਬ ਇੱਕ ਖੇਤੀ ਪ੍ਰਧਾਨ  ਸੂਬਾ ਹੈ ਅਤੇ ਖੇਤੀਬਾੜੀ ਦਾ ਮੁੱਖ ਸਰੋਤ ਵੀ ਪਾਣੀ ਧਰਤੀ ਹੇਠੋਂ ਲਿਆ ਜਾ ਰਿਹਾ ਹੈ।ਝੋਨੇ ਦੇ ਸੀਜ਼ਨ ਵਿੱਚ ਪਾਣੀ ਦੀ ਵਰਤੋਂ ਖੇਤੀ ਲਈ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਭਾਰਤ ਸਰਕਾਰ ਵੱਲੋਂ ਇਸ ਵਾਰ ਝੋਨੇ ਦੇ ਸੀਜ਼ਨ ਵਿਚ ਪਾਣੀ ਦੀ ਵਰਤੋਂ ਬਾਰੇ ਲਗਾਤਾਰ ਅੰਮ੍ਰਿਤਸਰ ਜਿਲ੍ਹੇ ਉਤੇ ਨਜ਼ਰ ਰੱਖੀ ਜਾਂਦੀ ਰਹੀ ਹੈ।ਉਨਾਂ ਦੱਸਿਆ ਕਿ 14 ਨਵੰਬਰ ਨੂੰ ਗੁਰੂ ਨਾਨਕ ਆਡੀਟੋਰੀਅਮ ਨੇੜੇ ਬੱਸ ਸਟੈਂਡ ਵਿਖੇ ਇਹ ਵਰਕਸ਼ਾਪ ਕਰਵਾਈ ਜਾ ਰਹੀ ਹੈ, ਜਿਸ ਵਿਚ ਮਾਹਿਰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਬਾਰੇ ਜਿਥੇ ਆਪਣੀ ਰੈਅ ਅਤੇ ਢੰਗ ਤਰੀਕੇ ਦੱਸਣਗੇ ਉਥੇ ਕਿਸਾਨਾਂ ਦੇ ਵਿਚਾਰ ਵੀ ਲਏ ਜਾਣਗੇ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply