Tuesday, April 14, 2026

ਸਫਲ ਰਿਹਾ ਯੂ.ਕੇ ‘ਚ ‘ਈ ਥਰੀ ਯੂ.ਕੇ’ ਦਾ ਲਾਈਵ ਪੰਜਾਬੀ ਸ਼ੋਅ

ਗਾਇਕ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਤੇ ਗੁਪਜ਼ ਸੇਹਰਾ ਨੇ ਲਾਈਆਂ ਰੌਣਕਾਂ

PPNJ1511201910ਚੰਡੀਗੜ੍ਹ 15 ਨਵੰਬਰ (ਪੰਜਾਬ ਪੋਸਟ – ਜਵੰਦਾ) – ਬੀਤੇ ਦਿਨੀਂ ਈ ਥਰੀ ਯੂ.ਕੇ ਕੰਪਨੀ ਵਲੋਂ ਅਰੇਨਾ (ਬਰਮਿੰਘਮ)  ਵਿਖੇ ਕਰਵਾਏ ਗਏ ਵੱਡੇ ਲਾਈਵ ਪੰਜਾਬੀ ਸ਼ੋਅ `ਚ ਪ੍ਰਸਿੱਧ ਕਲਾਕਾਰ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਅਤੇ ਗੁਪਜ਼ ਸੇਹਰਾ ਨੇ ਆਪਣੀ ਹਾਜ਼ਰੀ ਲਗਾ ਕੇ ਸ਼ਾਮ ਨੂੰ ਰੰਗੀਨ ਬਣਾਉਂਦੇ ਹੋਏ ਖੂਬ ਵਾਹ-ਵਾਹੀ ਖੱਟੀ ਅਤੇ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ।
 ‘ਈ ਥਰੀ ਯੂਕੇ’ ਦੀ ਟੀਮ ਨੇ ਮੀਡੀਆ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੈ ਕਿ ਯੂ.ਕੇ ਦੇ ਦਰਸ਼ਕਾਂ ਦਾ ਪੰਜਾਬੀ ਸੰਗੀਤ ਰਾਹੀਂ ਉੱਚ ਪੱਧਰੀ ਤੇ ਵਧੀਆ ਮਨੋਰੰਜਨ ਪ੍ਰਦਾਨ ਕਰਨਾ ਹੈ।ਉਨਾਂ ਦੀ ਕੰਪਨੀ ਸੰਗੀਤ ਦੇ ਰਿਕਾਰਡ, ਪ੍ਰਕਾਸ਼ਨ ਅਤੇ ਮਾਰਕੀਟਿੰਗ ਸੇਵਾਵਾਂ ਦੀ ਪੇਸ਼ਕਸ਼  ਕਰਦੀ ਹੈ। ਇਸ ਤੋਂ ਇਲਾਵਾ ਇਹ ਕਲਾਕਾਰਾਂ ਦੀ ਪ੍ਰਤਿਭਾ ਵਧਾਉਣ, ਉਨਾਂ ਦੇ ਵਿਕਾਸ  ਅਤੇ ਸੰਗੀਤਕ ਕੈਰੀਅਰ ਬਨਾਉਣ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ।ਉਨਾਂ ਦੱਸਿਆ ਕਿ ਹਰ ਸਾਲ ਕਰਵਾਏ ਜਾਂਦੇ ਇਸ ਸਮਾਰੋਹ ਨਾਲ ਕਲਾਕਾਰਾਂ ਨੂੰ ਇੱਕ ਅਜਿਹਾ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਉਹ ਆਪਣੇ ਹੁਨਰ ਨਾਲ ਚਾਰ ਚੰਨ ਲਾਉਂਦੇ ਹਨ ।
ਧੱਸਣਯੋਹਗ ਹੈ ਕਿ ‘ਈ ਥਰੀ ਯੂਕੇ’ ਦੀ ਸਥਾਪਨਾ 2008 ਵਿੱਚ ਕੀਤੀ ਗਈ ਸੀ ਅਤੇ ਇਹ ਲੰਡਨ, ਯੂਨਾਈਟਿਡ ਕਿੰਗਡਮ ਵਿੱਚ ਅਧਾਰਿਤ ਹੈ।ਆਪਣੀ ਗਾਇਕੀ ਅਤੇ ਵੱਖਰੇ ਅੰਦਾਜ਼  ਨਾਲ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਗਾਇਕ ਗੈਰੀ ਸੰਧੂ ਨੇ ਇਸ ਸ਼ੋਅ ਰਾਹੀਂ ਇੱਕ ਵਾਰ ਫੇਰ ਯੂ.ਕੇ ਦੀ ਧਰਤੀ ਤੇ ਰੱਖਿਆ ਹੈ ਜਿਨਾਂ ਨੂੰ 2011’ਚ ਯੂ.ਕੇ ਦੀ ਸਰਕਾਰ ਨੇ ਗੈਰ-ਕਾਨੂਨੀ ਤੌਰ ‘ਤੇ ਯੂ.ਕੇ ਆਉਣ ਕਰਕੇ ਯੂ.ਕੇ ਤੋਂ ਡਿਪੋਰਟ ਕਰ ਦਿੱਤਾ ਸੀ।ਹੁਣ 8 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਈ ਥਰੀ ਯੂ.ਕੇ ਕੰਪਨੀ ਦੀ ਮਿਹਨਤ ਸਦਕਾ ਗੈਰੀ ਸੰਧੂ ਇੱਕ ਵਾਰ ਫਿਰ ਆਪਣੇ ਉਹਨਾਂ ਪਿਆਰ ਕਰਨ ਵਾਲਿਆਂ ਸਰੋਤਿਆਂ ਨੂੰ ਮਿਲੇ ਹਨ ਅਤੇ ਦਰਸ਼ਕ ਵੀ ਕਾਫੀ ਲੰਬੇ ਸਮੇਂ ਤੋਂ ਗੈਰੀ ਸੰਧੂ ਦੀ ਉਡੀਕ ਕਰ ਰਹੇੇ ਨੇ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply