ਜੰਡਿਆਲਾ ਗੁਰੂ, 15 ਨਵੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਜੀਤ ਵਿਲਾ ਜੀ.ਟੀ ਰੋਡ ਨਿੱਜਰਪੁਰਾ ਵਿਖੇ ਗੁ. ਬਾਬਾ ਹੁੰਦਾਲ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਪਰਮਾਨੰਦ ਜੀ ਦੀ ਰਹਿਨੁਮਾਈ ਅਤੇ ਵਿਦੇਸ਼ ਤੋਂ ਆਏ ਰਜਿੰਦਰ ਸਿੰਘ ਨਿੱਜਰ ਦੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗਿਆਨੀ ਗੁਰਬਚਨ ਸਿੰਘ ਨੇ ਸਰੱਬਤ ਦੇ ਭਲੇ ਲਈ ਅਰਦਾਸ ਕੀਤੀ।ਸਾਬਕਾ ਵਿਧਾਇਕ ਅਜੇਪਾਲ ਸਿੰਘ, ਰਜਿੰਦਰ ਸਿੰਘ ਛੀਨਾ, ਰੁਪਿੰਦਰ ਸਿੰਘ ਨਿੱਜਰ, ਬੱਲ, ਡਾ. ਕੁਲਦੀਪ ਸਿੰਘ ਮੱਲੀਆਂ, ਡਾ. ਮੰਗਲ ਸਿੰਘ ਕਿਸ਼ਨਪੁਰੀ, ਸਾਬਕਾ ਸਰਪੰਚ ਦਰਸ਼ਨ ਸਿੰਘ ਨਿੱਜਰਪੁਰਾ, ਕੁਲਬੀਰ ਸਿੰਘ ਮੇਹਰਬਾਨਪੁਰਾ, ਡਾ. ਮਨਜੀਤ ਸਿੰਘ, ਸੰਤ ਬਾਬਾ ਗੁਰਭੇਜ ਸਿੰਘ ਸੰਪਰਦਾ ਹਰਖੋਵਾਲ ਮੁੱਖ ਬੁਲਾਰਾ ਅਤੇ ਸਮਾਜ ਆਦਿ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਮੂੱਚੀ ਦੁਨੀਆਂ ਲਈ ਪ੍ਰੇਰਣਾ ਸਰੋਤ ਸਨ।
ਵਿਦੇਸ਼ ਤੋਂ ਖਾਸ ਤੌਰ ’ਤੇ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਮਨਾਉਣ ਪੁੱਜੇ ਰਜਿੰਦਰ ਸਿੰਘ ਨਿੱਜਰ ਅਤੇ ਸਮੂਹ ਪਰਿਵਾਰ ਵੱਲੋ ਪੁੱਜੀਆਂ ਸ਼ਖਸ਼ੀਅਤਾਂ ਪੰਚਾਂ, ਸਰਪੰਚਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਗੁਰੂ ਦਾ ਅਤੁੱਟ ਲੰਗਰ ਵਰਤਿਆ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media