ਲੋਕ ਕਵੀ ਗੁਰਦਿਆਲ ‘ਹਰੀ’ ਦੀ ਯਾਦ ਨੂੰ ਸਮਰਪਿਤ ਹੋਵੇਗਾ ਕਹਾਣੀ ਦਰਬਾਰ
ਸਮਰਾਲਾ, 15 ਨਵੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵਲੋਂ ਇਸ ਮਹੀਨੇ ਦੇ ਤੀਸਰੇ ਐਤਵਾਰ ਨੂੰ ਸਵੇਰੇ 10:30 ਵਜੇ ਸੰਘੂ ਪੈਲੇਸ ਖੰਨਾ ਰੋਡ ਸਮਰਾਲਾ ਵਿਖੇ ਲਗਾਤਾਰ ਦੂਸਰਾ ਵਿਸ਼ਾਲ ਕਹਾਣੀ ਦਰਬਾਰ ਕਰਵਾਇਆ ਜਾ ਰਿਹਾ ਹੈ। ਜੋ ਕਿ ਉਘੇ ਲੋਕ ਕਵੀ ਗੁਰਦਿਆਲ ‘ਹਰੀ’ ਦੀ ਯਾਦ ਨੂੰ ਸਮਰਪਿਤ ਹੋਵੇਗਾ।
ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ, ਚੇਅਰਮੈਨ ਸੁਖਜੀਤ, ਸੀਨੀ: ਮੀਤ ਪ੍ਰਧਾਨ ਮੇਘ ਦਾਸ ਜਵੰਦਾ, ਜਨਰਲ ਸਕੱਤਰ ਦੀਪ ਦਿਲਬਰ, ਖਜ਼ਾਨਚੀ ਮਾ. ਪੁਖਰਾਜ ਸਿੰਘ, ਸਕੱਤਰ ਸੰਦੀਪ ਸਮਰਾਲਾ ਅਤੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਤ ਸਭਾ ਵੱਲੋਂ ਕਰਵਾਏ ਜਾ ਰਹੇ ਇਸ ਸਮਾਰੋਹ ਦੀ ਪ੍ਰਧਾਨਗੀ ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਕਰਨਗੇ ਅਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੁੱਖੀ ਬਾਠ ਬਾਨੀ, ਪੰਜਾਬ ਭਵਨ ਸਰੀ ਕੈਨੇਡਾ ਹੋਣਗੇ।ਲੋਕ ਕਵੀ ਗੁਰਦਿਆਲ ‘ਹਰੀ’ ਬਾਰੇ ਜਾਣ-ਪਛਾਣ ਦਲਜਿੰਦਰ ਰਹਿਲ (ਇਟਲੀ) ਕਰਵਾਉਣਗੇ। ਇਸ ਕਹਾਣੀ ਦਰਬਾਰ ਵਿੱਚ ਰਵਿੰਦਰ ਰੁਪਾਲ ਕੌਲਗੜ੍ਹ, ਕਮਲਜੀਤ ਸਿੰਘ ਨੀਲੋਂ, ਅਮਰੀਕ ਸਿੰਘ ਸਾਗੀ ਅਤੇ ਤਰਨ ਬੱਲ ਭੈਣੀ ਸਾਹਿਬ ਆਪਣੀਆਂ ਨਵੀਆਂ ਲਿਖੀਆਂ ਕਹਾਣੀਆਂ ਪੜ੍ਹਨਗੇ।
ਸਮਾਗਮ ਦੌਰਾਨ ਪੰਜਾਬੀ ਦੇ ਸਮਰੱਥ ਕਹਾਣੀਕਾਰ ਸੁਰਿੰਦਰ ਰਾਮਪੁਰੀ ਦਾ ਨਵਾਂ ਕਹਾਣੀ ਸੰਗ੍ਰਹਿ ‘ਸਹਿਮੀ ਬੁਲਬੁਲ ਦਾ ਗੀਤ’ ਲੋਕ ਅਰਪਣ ਕੀਤਾ ਜਾਵੇਗਾ ਅਤੇ ਇਸ ਕਿਤਾਬ ਦੀ ਜਾਣ-ਪਛਾਣ ਡਾ. ਮੁਨੀਸ਼ ਦਿੱਲੀ ਕਰਵਾਉਣਗੇ।ਇਸ ਸਮਾਗਮ ਵਿੱਚ ਗੁਰਇਕਬਾਲ ਸਿੰਘ ਸਕੱਤਰ ਸਾਹਿਤ ਅਕਾਦਮੀ ਲੁਧਿਆਣਾ, ਜਲੌਰ ਸਿੰਘ ਖੀਵਾ, ਕਹਾਣੀਕਾਰ ਜਤਿੰਦਰ ਹਾਂਸ, ਗੁਰਦਿਆਲ ਦਲਾਲ, ਮੁਖਤਿਆਰ ਸਿੰਘ, ਮੈਡਮ ਅੰਜੂਜੀਤ ਸ਼ਰਮਾ (ਜਰਮਨੀ), ਜਸਵੀਰ ਸਿੰਘ ਝੱਜ ਅਤੇ ਤੇਲੂ ਰਾਮ ਕੁਹਾੜਾ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ।
Punjab Post Daily Online Newspaper & Print Media