ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼
ਪੁਰਬ ਨੂੰ ਸਮਰਪਿਤ ‘ਅਜੋਕੇ ਸਮੇਂ ਵਿੱਚ ਗੁਰਬਾਣੀ ਤੋ ਸੇਧ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਇੰਚਾਰਜ ਰਹੇ ਚੁੱਕੇ ਬਲਦੇਵ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ।
ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਆਏ ਹੋਏ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸ਼ਾਲ ਭੇਂਟ ਕਰਕੇ ‘ਜੀ ਆਇਆ’ ਕਿਹਾ।ਬਲਦੇਵ ਸਿੰਘ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਅਜੋਕੇ ਸਮੇਂ ’ਚ ਲੋਕਾਂ ਦਾ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਤੋਂ ਦੂਰ ਜਾਣ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਸੀਂ ਗੁਰਬਾਣੀ ਦੇ ਮੂਲ ਸਿਧਾਂਤਤਾ ਤੇ ਵਿਚਾਰਧਾਰਾ ਨੂੰ ਵਿਸਾਰ ਕੇ ਵਹਿਮਾਂ ਭਰਮਾਂ, ਦਿਨ-ਵਾਰ, ਮੜੀ ਮਸਾਣਾਂ, ਪਰਾਇਆ ਹੱਕ ਖਾਣ, ਠੱਗੀਆਂ ਮਾਰਨ, ਲੁੱਟ-ਖਸੁੱਟ, ਕੇਸਾਂ ਦੀ ਬੇਅਦਬੀ, ਨਸ਼ਿਆਂ ਦੀ ਵਰਤੋਂ, ਭੇਖੀ ਬਾਬਿਆਂ ਦੀ ਪੂਜਾ, ਝੂਠ ਬੋਲਣਾ, ਕੌੜਾ ਬੋਲਣਾ ਆਦਿ ਸਭ ਮਾੜੇ ਕੰਮਾਂ ਨੂੰ ਹੀ ਆਪਣੇ ਜੀਵਨ ’ਤੇ ਹਾਵੀ ਕਰੀ ਬੈਠੇ ਹਾਂ। ਉਨ੍ਹਾਂ ਕਿਹਾ ਆਧੁਨਿਕ ਮਨੁੱਖ ਦੀ ਸੋਚ ਗੁਰੂ ਨਾਨਕ ਦੀ ਸੋਚ ਅਤੇ ਸਿੱਖੀ ਸਿਧਾਂਤਾਂ ਤੋਂ ਬਹੁਤ ਦੂਰ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਲੜਕੀਆਂ ਵਲੋਂ ਆਪਣੇ ਬਦਲਦੇ ਜੀਵਨ ਹਾਲਾਤਾਂ ‘ਤੇ ਆਪਣੀ ਸਵੈਰਚਿਤ ਕਵਿਤਾ ‘ਤੇਰੇ ਬਦਲ ਗਏ ਹਾਲਾਤ ਕੁੜੇ’ ਵੀ ਸੁਣਾਈ ਜੋ ਵਿਦਿਆਰਥੀਆਂ ਨੇ ਬਹੁਤ ਹੀ ਪਸੰਦ ਕੀਤੀ ਗਈ।
ਸੈਮੀਨਾਰ ਦੇ ਅੰਤ ’ਚ ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਅਸਲ ਅਰਥਾਂ ’ਚ 550 ਸਾਲਾ ਮਨਾਉਣ ਦਾ ਫ਼ਾਇਦਾ ਤਾਂ ਹੀ ਹੈ ਜੇਕਰ ਅਸੀ ਆਪਣੇ ਆਪ ਨੂੰ ਨਾਨਕ ਬਾਣੀ ਨੂੰ ਸਮਰਪਿਤ ਕਰ ਦਈਏ ਅਤੇ ਆਪਣਾ ਜੀਵਨ ਗੁਰਬਾਣੀ ਦੇ ਅਨੁਸਾਰ ਢਾਲ ਲਈਏ।
Check Also
ਸਪ੍ਰਿੰਗ ਬਲੌਸਮਜ਼ ਸਕੂਲ ਵਿਖੇ ਪੋਸਕੋ ਐਕਟ, 2012 ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਮਾਣਯੋਗ …
Punjab Post Daily Online Newspaper & Print Media