ਸੁਨਾਮ, 16 ਨਵੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – 500ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਤਾਰ ਸਿਆਸਤ ਤੋਂ ਉਪਰ ਉਠ ਕੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਫਲਸਫੇ ਅਗੇ ਨਤਮਸਤਕ ਹੁੰਦੇ ਹੋਏ ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਅਤੇ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਕਈ ਮਨੁੱਖੀ ਸੇਵਾ ਦੇ ਕਾਰਜ ਕਰਦੇ ਆ ਰਹੇ ਹਨ।ਜਿਸ ਦੀ ਕੜੀ ਵਿਚ ਉਨਾਂ ਵਲੋਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ 500 ਸਕੂਲੀ ਬੈਗ ਵੰਡੇ ਗਏ ਅਤੇ ਇਸ ਬੈਗ ਵੰਡ ਸਮਰੋਹ ਵਿਚ ਗੁਰੁ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਚਿਉਟ ਦੇ ਚੇਅਰਮੈਨ ਡਾ. ਵਿਕਰਮ ਸ਼ਰਮਾ, ਅਗਰਵਾਲ ਸਭਾ ਦੇ ਸਾਬਕਾ ਪ੍ਰਧਾਨ ਰਵੀ ਕਮਲ ਗੋਇਲ, ਆਪ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਹੰਝਰਾ, ਵਪਾਰੀ ਨੇਤਾ ਰਾਜੇਸ਼ ਅਗਰਵਾਲ ਵੀ ਵਿਸ਼ੇਸ਼ ਰੂਪ ਵਿਚ ਹਾਜਰ ਹੋਏ।
ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਜਿਥੇ ਬੱਚਿਆਂ ਨੂੰ ਸਕੂਲਾਂ ਵਿਚ ਬਾਲ ਕੇਂਦਰਿਤ ਸਿਖਿਆ ਦੇਣ ਦੀ ਲੋੜ ਹੈ ਉਥੇ ਲੋੜਵੰਦਾਂ ਨੂੰ ਬੈਗ, ਕਿਤਾਬਾਂ, ਜਰਸੀਆਂ, ਬੂਟ, ਸਟੇਸ਼ਨਰੀ ਆਦਿ ਦੇਣ ਦੀ ਵੀ ਲੋੜ ਹੈ ਜਿਸ ਨੂੰ ਸਮਝਦਿਆਂ, ਉਨਾਂ ਦੀਆਂ ਉਪਰੋਕਤ ਸੰਸਥਾਵਾਂ ਵੱਲੋਂ ਸਕੂਲੀ ਬੱਚਿਆਂ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਦਿਵਸ ਤੇ 500 ਬੈਗ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਸਮਾਜ ਸੇਵੀ ਕ੍ਰਿਸ਼ਨ ਸੰਦੋਹਾ ਨੇ ਵਿਧਾਇਕ ਅਮਨ ਅਰੋੜਾ ਦੇ ਕੋਲ ਸਕੂਲ ਵਿਚ ਸਥਿਤ ਮਿਡ-ਡੇ ਮੀਲ ਦੇ ਕਮਰੇ ਦੀ ਖਸਤਾ ਹਾਲਤ ਨੂੰ ਦਿਖਾਇਆ ਅਤੇ ਇਸ ਦੇ ਨਿਰਮਾਣ ਦੀ ਮੰਗ ਕੀਤੀ।ਜਿਸ ਨੂੰ ਪੂਰਾ ਕਰਨ ਲਈ ਵਿਧਾਇਕ ਅਮਨ ਅਰੋੜਾ ਨੇ ਕਾਰਵਾਈ ਅਮਲ ਵਿਚ ਲਿਆਉਣ ਦੀ ਗੱਲ ਕਹੀ। ਇਸ ਸਮੇਂ ਮੁਕੇਸ਼ ਜੁਨੇਜਾ, ਹਰਮਨ ਢੋਟ, ਕਮਲ ਗੋਇਲ ਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media