Sunday, August 16, 2026

ਰੋਡ ਸਵੀਪਿੰਗ ਮਸ਼ੀਨਾਂ ਨਾਲ ਹੋਵੇਗੀ ਹੈਰੀਟੇਜ਼ ਸਟਰੀਟ ਦੀ ਸਫਾਈ

ਨਗਰ ਨਿਗਮ ਵਲੋਂ ਖਰੀਦੀਆਂ ਦੋ ਮਸ਼ੀਨਾਂ ਦਾ ਮੇਅਰ ਵਲੋਂ ਉਦਘਾਟਨ

PPNJ1611201912ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਸ੍ਰੀ ਹਰਿੰਦਰ ਸਾਹਿਬ ਦੀ ਹੈਰੀਟੇਜ ਸਟਰੀਟ ਦੀ ਸਫਾਈ ਲਈ ਨਗਰ ਨਿਗਮ ਵਲੋਂ ਖਰੀਦ ਕੀਤੀਆਂ ਗਈਆਂ 2 ਰੋਡ ਸਵੀਪਿੰਗ ਮਸ਼ੀਨਾਂ ਖਰੀਦੀਆਂ ਗਈਆਂ ਹਨ।ਇਹਨਾਂ ਮਸ਼ੀਨਾਂ ਦਾ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ।ਨਗਰ ਨਿਗਮ ਕਮਿਸ਼ਨਰ ਕੋਮਲ ਮਿੱਤਲ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਨਿਗਰਾਨ ਇੰਜੀਨੀਅਰ ਅਨੁਰਾਗ ਮਹਾਜਨ, ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਡਾ: ਰਮਾ, ਡਾ: ਸੋਨੀਆ, ਡਾ: ਮੁਨੀਸ਼, ਡਲੈਵੋ ਕੰਪਨੀ ਦੇ ਇੰਜੀਨੀਅਰ ਮਿਸਟਰ ਅਰੋੜਾ, ਮਿਸਟਰ ਤਿਆਗੀ ਅਤੇ ਸਿਹਤ ਵਿਭਾਗ ਦੇ ਚੀਫ ਸੈਨੇਟਰੀ ਇੰਸਪੈਕਟਰ ਅਤੇ ਸੈਨੇਟਰੀ ਇੰਸਪੈਕਟਰ ਇਸ ਸਮੇਂ ਮੌਜੂਦ ਰਹੇ।
    ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਇਹ ਦੋ ਰੋਡ ਸਵੀਪਿੰਗ ਮਸ਼ੀਨਾਂ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮ. ਵਲੋਂ ਸਵੱਛ ਆਈਕੋਨਿਕ ਪਲੇਸਿਸ ਲਈ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਅਧੀਨ ਖਰੀਦ ਕੀਤੇ ਜਾਣ ਵਾਲੇ ਅੱਠ ਕੰਮਪੋਨੈਟਾਂ ਵਿਚੋਂ ਇਕ ਹਨ ਅਤੇ ਇਹ ਮਸ਼ੀਨਾਂ ਅੰਤਰਰਾਸ਼ਟਰੀ ਪੱਧਰ ਦੀ ਡਲੈਵੋ ਕੰਪਨੀ ਵਲੋਂ ਨਿਰਮਤ ਹਨ।ਇਨ੍ਹਾਂ ‘ਤੇ 1.09 ਕਰੋੜ ਰੁਪਏ ਖਰਚ ਆਇਆ ਹੈ।ਅਗਲੇ ਤਿੰਨ ਸਾਲਾਂ ਤੱਕ ਮਸ਼ੀਨ ਰੱਖ-ਰਖਾਅ ਦੀ ਜਿੰਮੇਵਾਰੀ ਵੀ ਕੰਪਨੀ ਦੀ ਹੈ।ਇਨ੍ਹਾਂ ਮਸ਼ੀਨਾਂ ਦੀ ਕਾਰਜ਼ ਕੁਸ਼ਲਤਾ ਦੇਖਣ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਸ਼ਹਿਰ ਦੀ ਸਾਫ਼-ਸਫਾਈ ਲਈ ਟਰੱਕ ਮਾਊਂਟਿਡ ਰੋਡ ਸਵੀਪਿੰਗ ਮਸ਼ੀਨਾਂ ਵੀ ਖਰੀਦੀਆਂ ਜਾਣਗੀਆਂ।
 

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply