Thursday, June 11, 2026

ਪਹਿਲ ਰਿਸੋਰਸ ਕੇਂਦਰ ਵਿਖੇ ਬਾਲ ਦਿਵਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ

ਵਿਸੇਸ਼ ਲੋੜਾਂ ਵਾਲੇ ਬੱਚਿਆਂ ਲਈ ਪੈਨਸਿਲ ਤੇ ਪੈਨ ਬਣਾਉਣ ਦੇ ਪ੍ਰੋਜੈਕਟ ਦਾ ਡੀ.ਸੀ ਵਲੋਂ ਉਦਘਾਟਨ

PPNJ1611201913ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ)- ਕੌਮੀ ਬਾਲ ਦਿਵਸ ਮੌਕੇ ਵਿਸੇਸ਼ ਲੋੜਾਂ ਵਾਲੇ ਬੱਚਿਆਂ ਲਈ ਤਿਆਰ ਸੂਬੇ ਦੇ ਇਕਲੌਤੇ ਸਰਕਾਰੀ ਪਹਿਲ ਰਿਸੋਰਸ ਕੇਂਦਰ ਕਰਮਪੁਰਾ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਮੁੱਖ ਮਹਿਮਾਨ ਵਜੋਂ ਪੁੱਜੇ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ ਹਾਜ਼ਰੀ ਭਰਦਿਆਂ ਵਿਸੇਸ਼ ਲੋੜਾਂ ਵਾਲੇ ਬੱਚਿਆਂ ਨੂੰ ਮਠਿਆਈਆਂ ਦੀ ਵੰਡ ਕੀਤੀ।ਇਸ ਸਮੇਂ ਪਹਿਲ ਰਿਸੋਰਸ ਕੇਂਦਰ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਸੇਸ਼ ਲੋੜਾਂ ਵਾਲੇ ਬੱਚਿਆ ਨੂੰ ਸਮੇਂ ਦੇ ਹਾਣੀ ਬਣਾਉਣ, ਹੱਥੀ ਕਿਰਤ ਕਰਨ ਨੂੰ ਉਤਸ਼ਾਹਿਤ ਕਰਦਿਆਂ ਕਿੱਤਾਮੁਖੀ ਸਿੱਖਿਆ ਦੇਣ ਦੇ ਮਕਸਦ ਨਾਲ ਕੇਂਦਰ ਵਿੱਚ ਲਗਾਏ ਗਏ ਪੈਨਸਿਲ ਤੇ ਪੈੱਨ ਬਣਾਉਣ ਦੇ ਪ੍ਰੋਜੈਕਟ ਦਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਜ਼ਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ ਨੇ ਸਾਂਝੇ ਤੌਰ ‘ਤੇ ਉਦਘਾਟਨ ਕੀਤਾ।
ਇਸਤੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਫੈਜਪੁਰਾ ਦੇ ਵਿਹੜੇ ਬਾਲ ਦਿਵਸ ਨੂੰ ਸਮਰਪਿਤ ਵਿਸੇਸ਼ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਸਚ। ਜਦਕਿ ਸਮਾਗਮ ਦੀ ਪ੍ਰਧਾਨਗੀ ਸਲਵਿੰਦਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਨੇ ਕੀਤੀ। ਡੀ.ਸੀ ਢਿਲ਼ੋਂ ਤੇ ਡੀ.ਈ.ਓ ਸਮਰਾ ਨੇ ਸਾਂਝੇ ਤੌਰ ਤੇ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਅਤੇ ਸਰਕਾਰੀ ਸਕੂਲਾਂ ‘ਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਦਰਸਾਉਂਦੀ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨ ਜਿਲ਼੍ਹੇ ਦੇ ਸਾਰੇ ਪਿੰਡਾਂ ਵਿੱਚ ਗੁਜਰੇਗੀ ਤੇ ਸਿੱਖਿਆ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਅੰਗਰੇਜੀ ਮਾਧਿਅਮ ਸਕੂਲ, ਈ-ਕੰਟੈਂਟ ਪ੍ਰੋਗਰਾਮ, ਮਿਡ-ਡੇ-ਮੀਲ, ਮੁਫਤ ਕਿਤਾਬਾਂ, ਵਰਦੀਆਂ ਸੰਬੰਧੀ ਜਨਤਾ ਨੂੰ ਜਾਣੂੰ ਕਰਵਾਏਗੀ।ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਬਾਲ ਦਿਵਸ ਮੌਕੇ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਬਾਲ ਮੇਲੇ ਲਗਾ ਕੇ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਵਿਦਿਆਰਥੀਆਂ ਦੇ ਦਾਖਲੇ ਦੀ ਸ਼ੁਰੂਆਤ ਕੀਤੀ ਗਈ।ਉਨ੍ਹਾਂ ਕਿਹਾ ਕਿ ਪਿਛਲ਼ੇ ਸਾਲ ਸਰਕਾਰੀ ਸਕੂਲਾਂ ਵਿੱਚ 2 ਲੱਖ 20 ਹਜਾਰ ਬੱਚੇ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਿਲ ਹੋਏ ਸਨ, ਜਦਕਿ ਇਸ ਸਾਲ ਇਹ ਗਿਣਤੀ ਪਿਛਲੇ ਸਾਰੇ ਰਿਕਾਰਡ ਤੋੜੇਗੀ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਮੁਹਿੰਮ ਚਲ ਰਹੀ ਹੈ ਅਤੇ ਬਹੁਤ ਜਲਦ ਅੰਮ੍ਰਿਤਸਰ ਜ਼ਿਲ੍ਹਾ ਸੂਬੇ ਦਾ ਪਹਿਲਾ ਜ਼ਿਲ੍ਹਾ ਹੋਵੇਗਾ ਜਿਥੇ ਸਾਰੇ ਸਮਾਰਟ ਸਕੂਲਾਂ ਦੀ ਗਿਣਤੀ ਬਾਕੀ ਜ਼ਿਲਿਆਂ ਤੋਂ ਬਹੁਤ ਜਿਆਦਾ ਹੋਵੇਗੀ।
ਇਸ ਮੌਕੇ ਸ਼੍ਰੀਮਤੀ ਰੇਖਾ ਮਹਾਜਨ, ਵਰਿੰਦਰ ਸਿੰਘ (ਦੋਵੇਂ ਉੱਪ ਜ਼ਿਲ੍ਹਾ ਸਿੱਖਿਆ ਅਫਸਰ), ਕੰਵਲਪ੍ਰਦੀਪ ਸਿੰਘ ਕਾਹਲੋਂ ਪ੍ਰਿੰਸੀਪਲ ਡਾਈਟ ਵੇਰਕਾ, ਮਨਪ੍ਰੀਤ ਕੌਰ ਜ਼ਿਲ੍ਹਾ ਕੋਆਰਡੀਨੇਟਰ, ਸੀ.ਪੀ ਸ਼ਰਮਾ ਬੀ.ਈ.ਈ.ਓ, ਪਰਮਿੰਦਰ ਸਿੰਘ ਸਰਪੰਚ, ਦਵਿੰਦਰ ਮੰਗੋਤਰਾ ਜ਼ਿਲ੍ਹਾ ਆਈ.ਸੀ.ਟੀ ਇੰਚਾਰਜ, ਹਰਦਿਆਲ ਸਿੰਘ ਸਕੂਲ ਮੁਖੀ, ਮੋਨਿਕਾ ਰਾਣਾ ਸੀ.ਐਚ.ਟੀ ਆਦਿ ਹਾਜਰ ਸਨ।
 

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply