Monday, July 6, 2026

ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ

PPNJ1611201926ਭੀਖੀ /ਮਾਨਸਾ 16 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਪੰਜਾਬ ਸਰਕਾਰ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਵਿਰੋਧੀ ਦਿਵਸ (ਬਡੀ ਦਿਵਸ) ਮਨਾਇਆ ਗਿਆ।ਪ੍ਰਿੰਸੀਪਲ ਹਰਵਿੰਦਰ ਸਿੰਘ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸਿੱਖਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲਿਆ।
 ਸਿੱਖਿਆਰਥੀਆਂ ਦੇ ਖੇਡ ਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ।ਬਡੀ ਗਰੁੱਪ ਦੇ ਇੰਚਾਰਜ ਜਸਵਿੰਦਰ ਪਾਲ ਨੇ ਸਿੱਖਿਆਰਥੀਆਂ ਨੂੰ ਨਸ਼ਾ ਰਹਿਤ ਜ਼ਿੰਦਗੀ ਬਤੀਤ ਕਰਨ ਅਤੇ ਉਨ੍ਹਾਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ।
ਰੂਪ ਐਗਰੀਕਲਚਰ ਇੰਡਸਟਰੀ ਮਾਨਸਾ ਵਲੋਂ ਗੈਸਟ ਇੰਸਪੈਕਟਰ ਕੁਲਦੀਪ ਸਿੰਘ ਫੋਰਮੈਨ ਨੇ ਇੰਡਸਟਰੀ ਵਿੱਚ ਆ ਰਹੀ ਨਵੀਂ ਤਕਨੀਕ ਬਾਰੇ ਦੱਸਿਆ।
ਇਸ ਮੌਕੇ ਪਲੇਸਮੈਂਟ ਅਫ਼ਸਰ ਜਸਪਾਲ ਸਿੰਘ, ਇੰਸਟਰਕਰ ਸ੍ਰੀਮਤੀ ਕੁਲਵਿੰਦਰ ਕੌਰ, ਇੰਸਟਰਕਰ ਗੁਰਪ੍ਰੀਤ ਸਿੰਘ, ਇੰਸਟਰਕਟਰ ਗੁਰਬਿੰਦਰ ਸਿੰਘ, ਇੰਸਟਰਕਟਰ ਨਰਦੀਪ ਸਿੰਘ, ਸੀਨੀਅਰ ਸਹਾਇਕ ਅਮਰੀਕ ਸਿੰਘ ਅਤੇ ਕਲਰਕ ਸੁਨੀਲ ਹਾਜ਼ਰ ਸਨ।
   
 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply